ਕਰਨਾਟਕ 'ਚ ਡਿੱਗੀ ਕਾਂਗਰਸ-ਜੇਡੀਐਸ ਸਰਕਾਰ, ਬਾਗੋਬਾਗ ਬੀਜੇਪੀ ਨੇ ਕਿਹਾ 'ਸਭ ਕਰਮਾਂ ਦੀ ਖੇਡ'
ਏਬੀਪੀ ਸਾਂਝਾ | 23 Jul 2019 08:47 PM (IST)
ਕਰਨਾਟਕ ਵਿੱਚ ਕਰੀਬ 15 ਦਿਨਾਂ ਤੋਂ ਜਾਰੀ ਸਿਆਸੀ ਸੰਕਟ ਖ਼ਤਮ ਹੋ ਗਿਆ ਹੈ। ਸੂਬੇ ਵਿੱਚ ਕਾਂਗਰਸ-ਜੇਡੀਐਸ ਦੀ ਸਰਕਾਰ ਡਿੱਗ ਗਈ ਹੈ। ਅੱਜ ਵਿਸ਼ਵਾਸ ਮਤ ਦੇ ਪੱਖ ਵਿੱਚ ਸਿਰਫ 99 ਵੋਟਾਂ ਪਈਆਂ ਜਦਕਿ ਵਿਰੋਧੀਆਂ ਨੂੰ 105 ਵੋਟਾਂ ਮਿਲੀਆਂ।
ਚੰਡੀਗੜ੍ਹ: ਕਰਨਾਟਕ ਵਿੱਚ ਕਰੀਬ 15 ਦਿਨਾਂ ਤੋਂ ਜਾਰੀ ਸਿਆਸੀ ਸੰਕਟ ਖ਼ਤਮ ਹੋ ਗਿਆ ਹੈ। ਸੂਬੇ ਵਿੱਚ ਕਾਂਗਰਸ-ਜੇਡੀਐਸ ਦੀ ਸਰਕਾਰ ਡਿੱਗ ਗਈ ਹੈ। ਅੱਜ ਵਿਸ਼ਵਾਸ ਮਤ ਦੇ ਪੱਖ ਵਿੱਚ ਸਿਰਫ 99 ਵੋਟਾਂ ਪਈਆਂ ਜਦਕਿ ਵਿਰੋਧੀਆਂ ਨੂੰ 105 ਵੋਟਾਂ ਮਿਲੀਆਂ। ਇਸ ਤੋਂ ਸਾਫ ਹੈ ਕਿ ਸੂਬੇ ਵਿੱਚ ਹੁਣ ਬੀਜੇਪੀ ਦੀ ਸਰਕਾਰ ਬਣੇਗੀ। ਕੁਮਾਰਸਵਾਮੀ ਨੇ ਸਪੀਕਰ ਨੂੰ ਆਪਣਾ ਅਸਤੀਫਾ ਸੌਪ ਦਿੱਤਾ ਹੈ। ਮੁੱਖ ਮੰਤਰੀ ਕੁਮਾਰਸਵਾਮੀ ਵਿਸ਼ਵਾਸ ਮਤ ਹਾਸਲ ਕਰਨ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਬੀਜੇਪੀ ਖੇਮੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਬੀਐਸ ਯੇਦਯਰੱਪਾ ਨੇ ਬੀਜੇਪੀ ਦੇ ਵਿਧਾਇਕਾਂ ਨਾਲ ਵਿਧਾਨ ਸਭਾ ਵਿੱਚ ਵਿਕਟਰੀ ਸਾਈਨ ਦਿਖਾਏ। ਸਾਰੇ ਲੀਡਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਅੱਜ ਵਿਧਾਨ ਸਭਾ ਵਿੱਚ ਵੋਟਿੰਗ ਵੇਲੇ ਕੁੱਲ 204 ਵਿਧਾਇਕ ਮੌਜੂਦ ਸਨ। ਸਪੀਕਰ ਨੇ ਵੋਟ ਨਹੀਂ ਦਿੱਤੀ। ਕੁਮਾਰਸਵਾਮੀ ਦੇ ਪੱਖ ਵਿੱਚ ਮਹਿਜ਼ 99 ਵੋਟਾਂ ਹੀ ਪਈਆਂ। ਕੁਮਾਰਸਵਾਮੀ ਦੀ ਸਰਕਾਰ ਡਿੱਗਣ ਬਾਅਦ ਬੀਜੇਪੀ ਨੇ ਕਿਹਾ ਕਿ ਇਹ ਸਭ ਕਰਮਾਂ ਦੀ ਖੇਡ ਹੈ। ਕਰਨਾਟਕ ਬੀਜੇਪੀ ਨੇ ਟਵਿੱਟਰ 'ਤੇ ਲਿਖਿਆ ਇਹ ਕਰਨਾਟਕ ਦੇ ਲੋਕਾਂ ਦੀ ਜਿੱਤ ਹੈ। ਇੱਕ ਭ੍ਰਿਸ਼ਟ ਤੇ ਅਪਵਿੱਤਰ ਗਠਜੋੜ ਦਾ ਅੰਤ ਹੈ।