ਨਵੀਂ ਦਿੱਲੀ: ਬਿਹਾਰ ਦੇ ਮਧੁਬਨੀ ਜ਼ਿਲ੍ਹੇ ‘ਚ ਲੌਕਹੀ ਪਿੰਡ ਦੇ ਇੱਕ ਖੇਤ ‘ਚ ਅਸਮਾਨ ਤੋਂ ਇੱਕ ਅਜਿਬੋਗਰੀਬ ਪੱਥਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਮਾਨ ਤੋਂ ਪੱਥਰ ਡਿੱਗਣ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਇਸ ਪੱਥਰ ਦਾ ਵਜਨ 15 ਕਿਲੋ ਦੱਸਿਆ ਜਾ ਰਿਹਾ ਹੈ। ਫਿਲਹਾਲ ਜ਼ਿਲ੍ਹਾ ਪ੍ਰਸਾਸ਼ਨ ਨੇ ਇਸ ਪੱਥਰ ਨੂੰ ਜ਼ਬਤ ਕਰ ਲਿਆ ਹੈ।
ਇਸ ‘ਤੇ ਜ਼ਿਲ੍ਹਾ ਅਧਿਕਾਰੀ ਸ਼ਰਿਸ਼ਤ ਕਪਿਲ ਅਸ਼ੋਕ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਨੂੰ ਫੀਜ਼ੀਕਲ ਜਾਂਚ ਲਈ ਲੈਬੋਰੈਟਰੀ ਭੇਜੀਆ ਜਾਵੇਗਾ। ਇਹ ਘਟਨਾ ਸੋਮਵਾਰ ਦੋਪਹਿਰ ਬਾਅਦ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰਿਆਹੀ ਪਿੰਡ ਦੇ ਖੇਤਾਂ ‘ਚ ਕੁਝ ਕਿਸਾਨ ਕੰਮ ਕਰ ਰਹੇ ਸੀ ਤਾਂ ਅਸਮਾਨ ਤੋਂ ਤੇਜ਼ ਆਵਾਜ਼ ਦੇ ਨਾਲ ਇੱਕ ਪੱਥਰ ਖੇਤਾਂ ‘ਚ ਆ ਡਿੱਗੀਆ।
ਇਸ ਦੇ ਨਾਲ ਹੀ ਜਿੱਥੇ ਇਹ ਪੱਥਰ ਡਿੱਗੀਆ ਉਸ ਥਾਂ ‘ਤੇ ਚਾਰ ਫੁੱਟ ਡੁੰਘਾ ਟੋਆ ਪੈ ਗਿਆ। ਜਿਸ ਸਮੇਂ ਪੱਥਰ ਗਿਰੀਆ ਹਲਕੀ ਬਾਰਸ਼ ਹੋ ਰਹੀ ਸੀ ਅਤੇ ਜ਼ਿਲ੍ਹਾਧਿਕਾਰੀ ਨੇ ਦੱਸਿਆ ਕਿ ਜਦੋਂ ਪੱਥਰ ਡਿੱਗੀਆ ਇਹ ਬੇਹੱਦ ਗਰਮ ਸੀ।
ਪੱਥਰ ‘ਚ ਲੋਹੇ ਦੇ ਤੱਤ ਵੀ ਹਨ ਕਿਉਂ ਕਿ ਇਸ ‘ਚ ਚੁੰਬਕ ਨਾਲ ਲਗਾਇਆ ਗਿਆ ਤਾਂ ਚੁੰਬਕ ਚਿਪਕ ਗਿਆ। ਇਸ ਘਟਨਾ ਬਾਰੇ ਜਿਵੇਂ ਪਿੰਡਵਾਸੀਆਂ ਨੂੰ ਪਤਾ ਲੱਗਿਆ ਸਭ ਪੱਥਰ ਨੂੰ ਦੇਖਣ ਖੇਤ ਪਹੁੰਚ ਗਏ। ਬਾਅਦ ‘ਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।