ਟਰੰਪ ਨੇ ਬੀਤੀ ਦਿਨੀਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਹੋਈ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਭਾਰਤੀ ਪੀਐਮ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ‘ਤੇ ਗੱਲ ਕਰਨ ਨੂੰ ਕਿਹਾ ਸੀ। ਉਧਰ, ਭਾਰਤ ‘ਚ ਰਹੇ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ, “ਰਾਸ਼ਟਰਪਤੀ ਨੇ ਅੱਜ ਬਹੁਤ ਨੁਕਸਾਨ ਕੀਤਾ ਹੈ। ਕਸ਼ਮੀਰ ਤੇ ਅਫਗਾਨਿਸਤਾਨ ‘ਤੇ ਉਨ੍ਹਾਂ ਦੀ ਟਿੱਪਣੀ ਸਮਝ ਤੋਂ ਪਰੇ ਹੈ।”
ਉਧਰ, ਵਿਦੇਸ਼ ਮੰਤਰਾਲੇ ਦੀ ਸਾਬਕਾ ਨੇਤਾ ਐਲਿਸਾ ਆਇਰੈਸ ਜੋ ਹੁਣ ਕੌਂਸਲ ਫਾਰ ਫਾਰੇਨ ਰਿਲੇਸ਼ਨ ਥਿੰਕ ਟੈਂਕ ਨਾਲ ਹੈ, ਨੇ ਕਿਹਾ ਕਿ ਟਰੰਪ ਬੈਠਕ ਲਈ ਤਿਆਰੀ ਕਰਕੇ ਨਹੀਂ ਆਏ ਸੀ। ਅਮਰੀਕਾ ਦੇ ਪਾਕਿਸਤਾਨ ਦੇ ਸਾਬਕਾ ਅੰਬੈਸਡਰ ਹੁਸੈਨ ਹੱਕਾਨੀ ਮੁਤਾਬਕ, “ਰਾਸ਼ਟਰਪਤੀ ਨੂੰ ਜਲਦ ਹੀ ਦੱਖਣੀ ਏਸ਼ਿਆਈ ਮੁੱਦਿਆਂ ਦੀ ਗੰਭੀਰਤਾ ਸਮਝ ਆਈ।