- ਕਰਨਾਟਕ ਵਿਧਾਨ ਸਭਾ ਦੀਆਂ ਕੁੱਲ ਸੀਟਾਂ 224
- ਬਹੁਮਤ ਦਾ ਅੰਕੜਾ - 113 ਸੀਟਾਂ
- ਭਾਜਪਾ ਦੇ ਵਿਧਾਇਕ - 105
- ਕਾਂਗਰਸ ਦੇ ਵਿਧਾਇਕ - 79
- ਜੇਡੀਐਸ ਦੇ ਵਿਧਾਇਕ - 37
ਕਾਂਗਰਸ ਸਰਕਾਰ 'ਤੇ ਖ਼ਤਰੇ ਦੇ ਬੱਦਲ! ਕੀ ਕਹਿੰਦੈ ਸਿਆਸੀ ਹਿਸਾਬ-ਕਿਤਾਬ
ਏਬੀਪੀ ਸਾਂਝਾ | 07 Jul 2019 02:20 PM (IST)
11 ਵਿਧਾਇਕਾਂ ਦੇ ਅਸਤੀਫ਼ੇ ਦੇਣ ਮਗਰੋਂ ਵਿਧਾਨ ਸਭਾ ਵਿੱਚ ਕੁੱਲ ਮੈਂਬਰ 213 ਬਚੇ ਹਨ, ਅਜਿਹੇ ਵਿੱਚ ਬਹੁਮਤ ਦਾ ਅੰਕੜਾ 107 ਸੀਟਾਂ ਰਹਿ ਗਿਆ ਹੈ। ਅਜਿਹੇ ਵਿੱਚ ਭਾਜਪਾ ਤੇ ਕਾਂਗਰਸ-ਜੇਡੀਐਸ ਦੋਵੇਂ 105-105 ਸੀਟਾਂ 'ਤੇ ਆ ਗਏ ਹਨ।
ਨਵੀਂ ਦਿੱਲੀ: ਕਰਨਾਟਕ ਵਿੱਚ ਸਿਆਸੀ ਜੰਗ ਛਿੜੀ ਹੋਈ ਹੈ। ਸੂਬੇ ਦੀ ਸੱਤਾ ਵਿੱਚ ਬਿਰਾਜਮਾਨ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਐਚਡੀ ਕੁਰਮਾਰਸਵਾਮੀ ਦੀ ਸਰਕਾਰ ਖ਼ਤਰੇ ਵਿੱਚ ਆ ਗਈ ਹੈ, ਕਿਉਂਕਿ ਬੀਤੇ ਕੱਲ੍ਹ ਦੋਵਾਂ ਪਾਰਟੀਆਂ ਦੇ 11 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਹੁਣ ਕਾਂਗਰਸ-ਜੇਡੀਐਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਬਰਾਬਰ ਹੋ ਗਈ ਹੈ। ਹਾਲਾਂਕਿ, ਕਾਂਗਰਸ ਨੇ ਇਸ ਸਿਆਸੀ ਸੰਕਟ ਪਿੱਛੇ ਭਾਜਪਾ ਨੂੰ ਕਸੂਰਵਾਰ ਠਹਿਰਾਇਆ ਹੈ, ਪਰ ਕਰਨਾਟਕ ਵਿੱਚ ਕਿਹੋ ਜਿਹੇ ਹਾਲਾਤ ਹਨ ਤੇ ਬਹੁਮਤ ਦਾ ਹਿਸਾਬ-ਕਿਤਾਬ ਕੀ ਕਹਿੰਦਾ ਹੈ, ਆਓ ਜਾਣਦੇ ਹਾਂ।