ਚੰਡੀਗੜ੍ਹ: ਕਰਤਾਰਪੁਰ ਸਾਹਿਬ- ਡੇਰਾ ਬਾਬਾ ਨਾਨਾਕ ਲਾਂਘੇ ਦੇ ਨੀਂਹ ਪੱਥਰ ਸਮਾਗਮਾਂ ਮੌਕੇ ਚੜ੍ਹਦੀ ਸਵੇਰ ਹੀ ਸਿਆਸਤ ਜ਼ੋਰਾਂ ’ਤੇ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਂਘੇ ਦੇ ਨੀਂਹ ਪੱਥਰ ’ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਨਾਂ ਲਿਖਿਆ ਗਿਆ ਹੈ ਜਿਸ ’ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਤਰਾਜ਼ ਜਤਾਇਆ ਹੈ। ਉਹ ਇੰਨੇ ਰੋਹ ਵਿੱਚ ਆ ਗਏ ਕਿ ਉਨ੍ਹਾਂ ਨੀਂਹ ਪੱਥਰ ’ਤੇ ਲਿਖੇ ਆਪਣੇ, ਸੁਨੀਲ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉੱਤੇ ਟੇਪ ਲਾ ਦਿੱਤੀ।


ਇੱਕ ਪਾਸੇ ਪੰਜਾਬ ਦੇ ਮੰਤਰੀਆਂ ਨੂੰ ਕੇਂਦਰ ਦੀ ਦਖ਼ਲ ਅੰਦਾਜ਼ੀ ’ਤੇ ਇਤਰਾਜ਼ ਹੈ ਤੇ ਦੂਜੇ ਪਾਸੇ ਪਾਰਟੀਆਂ ਵਿੱਚ ਲਾਂਘੇ ਦਾ ਕ੍ਰੈਟਿਡ ਲੈਣ ਦੀ ਹੋੜ ਮੱਚੀ ਹੋਈ ਹੈ। ਪੰਜਾਬ ਦੇ ਮੰਤਰੀਆਂ ਨੂੰ ਇਤਰਾਜ਼ ਹੈ ਕਿ ਸਮਾਗਮਾਂ ਵਿੱਚ ਕੇਂਦਰ ਸਰਕਾਰ ਵੱਡੇ ਪੱਧਰ ’ਤੇ ਦਖ਼ਲ ਅੰਦਾਜ਼ੀ ਕਰ ਰਹੀ ਹੈ ਜਿਸ ਕਰਕੇ ਸਮਾਗਮਾਂ ਵਿੱਚ ਭੰਬਲਭੂਸੇ ਵਰਗੇ ਹਾਲਾਤ ਬਣੇ ਹੋਏ ਹਨ।

ਸਟੇਜ ’ਤੇ ਕੁਰਸੀਆਂ ਲੱਗਣ ਸਬੰਧੀ ਵੀ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਸਟੇਜ ’ਤੇ ਕਿੱਥੇ ਕਿਸ ਦੀ ਕੁਰਸੀ ਲੱਗੇਗੀ, ਇਸ ਦਾ ਫੈਸਲਾ ਵੀ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉੱਧਰ ਲਾਂਘੇ ਦੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਡੇਰਾ ਬਾਬਾ ਨਾਨਾਕ ਕੂਚ ਕਰ ਲਿਆ ਹੈ।

ਸਬੰਧਿਤ ਵੀਡੀਓ