ਪਠਾਨਕੋਟ: ਕਰਵਾਚੌਥ ਦੇ ਤਿਉਹਾਰ ਦੇ ਚੱਲਦਿਆਂ ਅੱਜਕਲ੍ਹ ਬਾਜ਼ਾਰਾਂ ਵਿੱਚ ਕਾਫੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਵਰਤ ’ਤੇ ਪਾਉਣ ਲਈ ਔਰਤਾਂ ਇੱਕ ਪਾਸੇ ਨਵੇਂ ਕੱਪੜੇ ਤੇ ਹਾਰ-ਸ਼ਿੰਗਾਰ ਦਾ ਸਾਮਾਨ ਖਰੀਦ ਰਹੀਆਂ ਹਨ ਪਰ ਉਤਸ਼ਾਹ ਨਾਲ ਭਰਪੂਰ ਮਹਿਲਾਵਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਉੱਧਰ ਸਾਮਾਨ ਵੇਚਣ ਵਾਲੇ ਦੁਕਾਨਦਾਰ ਵੀ ਥੋੜੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ।

ਤਿਉਹਾਰ ਦੇ ਚੱਲਦਿਆਂ ਦੁਕਾਨਦਾਰਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ। ਕੱਪੜਾ ਵਪਾਰੀਆਂ ਨੇ ਇਸ ਸਬੰਧੀ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕੰਮ ਘਟਿਆ ਹੈ। ਮਹਿੰਗਾਈ ਦੀ ਮਾਰ ਦੇ ਚੱਲਦਿਆਂ ਜਿੱਥੇ ਗਾਹਕ ਪਹਿਲਾਂ 2-2 ਸੂਟ ਲੈਂਦੇ ਸੀ, ਹੁਣ ਇੱਕ-ਇੱਕ ਲੈ ਕੇ ਜਾ ਰਹੇ ਹਨ। ਇਸ ਵਜ੍ਹਾ ਕਰਕੇ ਇਸ ਵਾਰ ਉਨ੍ਹਾਂ ਨੂੰ ਘਾਟਾ ਪੈ ਰਿਹਾ ਹੈ।

ਮਨਿਆਰੀ ਵਾਲੇ ਦੁਕਾਨਦਾਰਾਂ ਦੀ ਗੱਲ ਕੀਤੀ ਜਾਏ ਤਾਂ ਚਾਹੇ ਬਾਜ਼ਾਰ ਵਿੱਚ ਮਹਿੰਗਾਈ ਦੀ ਮਾਰ ਹੈ, ਪਰ ਇਸ ਦੇ ਬਾਵਜੂਦ ਔਰਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਔਰਤਾਂ ਭਾਰੀ ਮਾਤਰਾ ਵਿੱਚ ਮੁਨਿਆਰੀ ਦਾ ਸਾਮਾਨ ਖਰੀਦ ਰਹੀਆਂ ਹਨ।