ਚੰਡੀਗੜ੍ਹ: ਹਾਲ ਹੀ ਵਿੱਚ ਭਾਰਤ ਸਰਕਾਰ ਨੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਨੂੰ ਪੋਰਨ ਵੈੱਬਸਾਈਟਾਂ ਬੰਦ ਕਰਨ ਦੇ ਹੁਕਮ ਦਿੱਤੇ ਸਨ। ਇਸ ਆਰਡਰ ਤਹਿਤ ਜੀਓ ਨੇ ਆਪਣੇ ਯੂਜ਼ਰਾਂ ਦੇ ਨੈੱਟਵਰਕ ਤੋਂ 827 ਪੋਰਨ ਵੈੱਬਸਾਈਟਾਂ ਬਲੌਕ ਕਰ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਟੈਲੀਕਾਮ ਆਪਰੇਟਰ ਜੀਓ ਨੂੰ DoT ਵੱਲੋਂ ਅਜਿਹਾ ਕਰਨ ਦਾ ਨਿਰਦੇਸ਼ ਮਿਲਿਆ ਸੀ। ਹਾਲਾਂਕਿ ਕੰਪਨੀ ਨੇ ਅਜੇ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਰੈਡਡਿਟ ’ਤੇ ਕੁਝ ਯੂਜ਼ਰਾਂ ਨੇ ਕਿਹਾ ਹੈ ਕਿ ਉਹ ਆਪਣੇ ਨੈੱਟਵਰਕ ’ਤੇ ਪੋਰਨ ਵੈੱਬਸਾਈਟਾਂ ਨਹੀਂ ਖੋਲ੍ਹ ਪਾ ਰਹੇ।

ਦੱਸਿਆ ਜਾ ਰਿਹਾ ਹੈ ਕਿ ਇਸ ਆਰਡਰ ਨੂੰ ਉੱਤਰਖੰਡ ਹਾਈਕੋਰਟ ਨੇ ਪਾਸ ਕੀਤਾ ਤੇ ਕੰਪਨੀਆਂ ਨੂੰ ਜਲਦ ਤੋਂ ਜਲਦ ਇਸ ਨਿਰਦੇਸ਼ ਦਾ ਪਾਲਣ ਕਰਨ ਦਾ ਫੁਰਮਾਨ ਦਿੱਤਾ ਹੈ। ਆਈਟੀ ਤੇ ਇਲੈਕਟ੍ਰਾਨਿਕ ਮੰਤਰਾਲੇ ਨੇ ਕਿਹਾ ਕਿ ਸਾਰੇ ਲਾਇਸੈਂਸ ਵਾਲੇ ਇੰਟਰਨੈਟ ਪ੍ਰੋਵਾਈਡਰਸ ਨੂੰ ਜਲਦ ਤੋਂ ਜਲਦ ਐਕਸ਼ਨ ਲੈਣਾ ਪਏਗਾ।