ਮੁੰਬਈ: ਇੱਕ ਰਿਸਰਚ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਤੁਹਾਡੇ ਐਂਡ੍ਰਾਇਡ ਫੋਨ ‘ਚ ਐਪਸ ਹਨ, ਉਨ੍ਹਾਂ ਵਿੱਚੋਂ ਕਰੀਬ 90% ਐਪਸ ਤੁਹਾਡੇ ਨਿੱਜੀ ਡੇਟਾ ‘ਤੇ ਨਜ਼ਰ ਰੱਖਦੀਆਂ ਹਨ। ਵੱਖ-ਵੱਖ ਐਪ ਯੂਜ਼ਰਸ ਡੇਟਾ ਚੋਰੀ ਕਰ ਇਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਸ਼ੇਅਰ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਨੇ ਹਾਲ ਹੀ ‘ਚ ਕੀਤਾ ਹੈ।
9.5 ਲੱਖ ਤੋਂ ਜ਼ਿਆਦਾ ਐਪਸ ਦਾ ਨਤੀਜਾ
ਆਕਸਫੋਰਡ ਨੇ ਮੋਬਾਈਲ ਐਪਸ ਤੇ ਯੂਜ਼ਰ ਸਿਕਿਊਰਟੀ ‘ਚ ਇਸ ਦਾ ਪਤਾ ਲਾਉਣ ਲਈ ਗੂਗਲ ਪਲੇ ਸਟੋਰ ‘ਤੇ 9.59 ਲੱਖ ਐਂਡ੍ਰਾਈਡ ਐਪਸ ‘ਤੇ ਰਿਸਰਚ ਕੀਤਾ। ਇਸ ਤੋਂ ਬਾਅਦ ਇਹ ਨਤੀਜਾ ਨਿਕਲਿਆ ਹੈ ਕਿ ਤੁਹਾਡੇ ਫੋਨ ‘ਚ ਮੌਜੂਦ ਫਰੀ ਐਪਸ ਵਿੱਚੋਂ ਕਰੀਬ 90% ਐਪਸ ਤੁਹਾਡੇ ਪਰਸਨਲ ਡੇਟਾ ਨੂੰ ਚੋਰੀ ਕਰਦੀਆਂ ਹਨ। ਇਸ ਨਾਲ ਚੋਰੀ ਕੀਤਾ ਡੇਟਾ ਥਰਡ ਪਾਰਟੀ ਨਾਲ ਸ਼ੇਅਰ ਵੀ ਕੀਤਾ ਜਾਂਦਾ ਹੈ। ਚੋਰੀ ਦਾ 50% ਡੇਟਾ ਫੇਸਬੁੱਕ, ਟਵਿਟਰ ਤੇ ਗੂਗਲ ਨਾਲ ਸ਼ੇਅਰ ਕੀਤਾ ਜਾਂਦਾ ਹੈ।
ਸਭ ਤੋਂ ਵੱਧ ਡਾਟਾ ਮਿਲਦਾ ਗੂਗਲ ਨੂੰ
ਕਈ ਐਪਸ ਤਾਂ ਮਲਟੀਪਲ ਕੰਪਨੀਆਂ ਨਾਲ ਯੂਜ਼ਰ ਦਾ ਡੇਟਾ ਸ਼ੇਅਰ ਕਰਦੀਆਂ ਹਨ। ਗੂਗਲ ਦੀ ਪੈਰੇਂਟ ਕੰਪਨੀ ਅਲਫਾਬੇਟ ਨੂੰ 88% ਡੇਟਾ ਮਿਲਦਾ ਹੈ। ਇਸ ਲਿਸਟ ‘ਚ ਦੂਜੇ ਨੰਬਰ ‘ਤੇ ਫੇਸਬੁਕ (43%) ਤੇ ਤੀਜੇ ਨੰਬਰ ‘ਤੇ ਟਵਿਟਰ (34%) ਹੈ। ਮਾਈਕ੍ਰੋਸਾਫਟ ਨੂੰ 23% ਐਪਸ ਦਾ ਸਟੋਰ ਕੀਤਾ ਡੇਟਾ ਮਿਲਦਾ ਹੈ।
ਗੂਗਲ ਹੁਣ ਦੇ ਰਿਹਾ ਇਸ ‘ਤੇ ਅਜਿਹੀ ਸਫਾਈ
ਰਿਸਰਚ ਸਾਹਮਣੇ ਆਉਣ ਤੋਂ ਬਾਅਦ ਗੂਗਲ ਬੈਕਫੁੱਟ ‘ਤੇ ਆ ਗਿਆ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਤਾਂ ਸਾਡੇ ਕੁਝ ਕੌਮਨ ਫੰਕਸ਼ਨ ਹਨ। ਜ਼ਰੂਰ ਰਿਸਚਰ ਕਰਨ ਵਾਲਿਆਂ ਨੂੰ ਕੁਝ ਗਲਤਫਹਿਮੀ ਹੋਈ ਹੈ। ਸਾਡੀ ਤਾਂ ਡੇਟਾ ਸਿਕਿਉਰਟੀ ਨੂੰ ਲੈ ਕੇ ਪਾਲਿਸੀ ਬੇਹੱਦ ਸਾਫ ਹਨ। ਜੇਕਰ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਤਾਂ ਸਖ਼ਤ ਕਾਰਵਾਈ ਹੋਵੇਗੀ।
ਪ੍ਰਚਾਰ ਲਈ ਇਸਤੇਮਾਲ ਹੁੰਦਾ ਡੇਟਾ
ਚੋਰੀ ਦੇ ਡੇਟਾ ਦਾ ਇਸਤੇਮਾਲ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਈ-ਕਾਮਰਸ ਸਾਈਟਸ ਨੂੰ ਯੂਜ਼ਰ ਦੇ ਡੇਟਾ ਦਾ ਕਾਫੀ ਫਾਇਦਾ ਹੁੰਦਾ ਹੈ। ਇਸ ਮੁਤਾਬਕ ਹੀ ਯੂਜ਼ਰ ਨੂੰ ਖਾਸ ਐਡ ਜਾਂ ਕੰਟੈਂਟ ਦਿਖਾਏ ਜਾਂਦੇ ਹਨ। ਆਨ-ਲਾਈਨ ਐਡਵਰਟਾਇਜ਼ਮੈਂਟ ਦਾ ਬਿਜਨੈੱਸ ਹੁਣ ਕਰੀਬ 4.5 ਲੱਖ ਕਰੋੜ ਦਾ ਹੋ ਚੁੱਕਿਆ ਹੈ।