ਮੁੰਬਈ: ਸਭ ਤੋਂ ਵੱਧ ਫੇਮਸ ਸਰਚ ਇੰਜਨ ਗੂਗਲ ਕੰਪਨੀ ਜਲਦੀ ਹੀ ਇਸ ਦਾ ਇੱਕ ਹੋਰ ਟੂਲ ਪੇਸ਼ ਕਰਨ ਜਾ ਰਹੀ ਹੈ। ਇਸ ਨਵੇਂ ਟੂਲ ਰਾਹੀਂ ਯੂਜ਼ਰਸ ਆਪਣੇ ਬ੍ਰਾਊਜ਼ਰ ਹਿਸਟਰੀ ਨੂੰ ਸਰਚ ਕਰਨ ਦੇ ਨਾਲ ਹੀ ਡਿਲੀਟ ਕਰ ਸਕਣਗੇ। ਡੈਸਕਟੌਪ ਤੇ ਮੋਬਾਈਲ ‘ਚ ਇਹ ਆਪਸ਼ਨ ਅੱਜਕਲ੍ਹ ‘ਚ ਸੁਰੂ ਹੋ ਜਾਵੇਗਾ।



ਜਦੋਂ ਕਿ ਐਂਡ੍ਰੌਇਡ ਤੇ iOS ਯੂਜ਼ਰਸ ਲਈ ਇਹ ਆਪਸ਼ਨ ਅਗਲੇ ਹਫਤੇ ਪੇਸ਼ ਕੀਤਾ ਜਾਵੇਗਾ। ਨਵੇਂ ਟੂਲ ਰਾਹੀਂ ਹੁਣ ਯੂਜ਼ਰਸ ਆਪਣੀ ਰੀਸੈਂਟ ਸਰਚ ਐਕਟੀਵਿਟੀ ਨੂੰ ਰੀਵੀਊ ਕਰਨ ਨਾਲ ਫੌਰਨ ਡਿਲੀਟ ਵੀ ਕਰ ਸਕਣਗੇ। ਇਸ ਦੇ ਨਾਲ ਹੀ ਯੂਜ਼ਰਸ ਨੂੰ ਉਨ੍ਹਾਂ ਦੇ ਗੂਗਲ ਅਕਾਉਂਟ ‘ਚ ਸਭ ਤੋਂ ਰੈਲੀਵੈਂਟ ਪ੍ਰਾਈਵੇਸੀ ਕੰਟ੍ਰੋਲ ਦਾ ਕਵਿੱਕ ਐਕਸੈਸ ਵੀ ਦਿੱਤਾ ਜਾਵੇਗਾ।

ਗੂਗਲ ਦੇ ਇਸ ਨਵੇਂ ਟੂਲ ਦੇ ਆਉਣ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਗੂਗਲ ‘ਤੇ ਕੁਝ ਵੀ ਸਰਚ, ਰੀਵਿਊ ਜਾਂ ਡੇਟਾ ਮੈਨੇਜ ਕਰਨ ਲਈ ਕਿਸੇ ਨੂੰ ਵੀ ਗੂਗਲ ਅਕਾਉਂਟ ਨੂੰ ਵਿਜ਼ਿਟ ਨਹੀਂ ਕਰਨਾ ਪਵੇਗਾ। ਸਰਚ ਦੇ ਨਾਲ ਹੁਣ ਇਨ੍ਹਾਂ ਸਭ ਨੂੰ ਤੁਸੀ ਕੰਟ੍ਰੋਲ ਕਰ ਸਕਦੇ ਹੋ।



ਇਸ ਤੋਂ ਬਾਅਦ ਵੀ ਕੰਪਨੀ ਇੱਕ ਹੋਰ ਨਵਾਂ ਫੀਚਰ ਦੇਣ ਦੀ ਤਿਆਰੀ ਕਰ ਹੀ ਹੈ ਜਿਸ ‘ਚ ਪ੍ਰਾਈਵੇਸੀ ਕੰਟ੍ਰੋਲ ਕਰਨ ‘ਚ ਆਸਾਨੀ ਹੋ ਜਾਵੇਗੀ। ਇਸ ਨਾਲ ਸਰਚ ਸਮੇਂ ਆਉਣ ਵਾਲੇ ਇਸ਼ਤਿਹਾਰਾਂ ਨੂੰ ਵੀ ਕੰਟ੍ਰੋਲ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਗੂਗਲ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਗੂਗਲ ਮੈਪ ਨਾਲ ਕਈ ਗੂਗਲ ਪ੍ਰੋਡਕਟਸ ਦਾ ਵੀ ਵਿਸਥਾਰ ਕਰਨ ਵਾਲੀ ਹੈ।