Kashi Tamil Sangamam: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਵਾਰਾਣਸੀ 'ਚ ਕਾਸ਼ੀ ਤਮਿਲ ਸੰਗਮ' ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਐਤਵਾਰ ਸ਼ਾਮ ਨਮੋ ਘਾਟ ਤੋਂ 'ਕਾਸ਼ੀ ਤਮਿਲ ਸੰਗਮ 2.0' ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਡਿਜੀਟਲ ਮਾਧਿਅਮ ਰਾਹੀਂ ਕੰਨਿਆਕੁਮਾਰੀ ਤੋਂ ਬਨਾਰਸ ਤੱਕ 'ਕਾਸ਼ੀ ਤਮਿਲ ਸੰਗਮ ਐਕਸਪ੍ਰੈਸ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।



 


ਕਾਸ਼ੀ ਤਮਿਲ ਸੰਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਦੇ ਭਾਸ਼ਣ ਦੌਰਾਨ ਪਹਿਲੀ ਵਾਰ AI ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੇ ਭਾਸ਼ਣ ਦਾ ਤਾਮਿਲ ਵਿੱਚ ਅਨੁਵਾਦ ਕੀਤਾ ਗਿਆ।


'ਕਾਸ਼ੀ ਤਮਿਲ ਸੰਗਮ' ਦੇ ਦੂਜੇ ਐਡੀਸ਼ਨ ਵਿੱਚ ਸਾਹਿਤ, ਪ੍ਰਾਚੀਨ ਗ੍ਰੰਥ, ਦਰਸ਼ਨ, ਅਧਿਆਤਮਿਕਤਾ, ਸੰਗੀਤ, ਨ੍ਰਿਤ, ਨਾਟਕ, ਯੋਗਾ ਅਤੇ ਆਯੁਰਵੇਦ 'ਤੇ ਭਾਸ਼ਣ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਨੋਵੇਸ਼ਨ, ਕਾਰੋਬਾਰ, ਗਿਆਨ ਦਾ ਆਦਾਨ-ਪ੍ਰਦਾਨ, ਸਿੱਖਿਆ ਤਕਨਾਲੋਜੀ ਅਤੇ ਅਗਲੀ ਪੀੜ੍ਹੀ ਦੀ ਤਕਨਾਲੋਜੀ 'ਤੇ ਸੈਮੀਨਾਰ ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਐਤਵਾਰ, 17 ਦਸੰਬਰ ਤੋਂ 31 ਦਸੰਬਰ ਤੱਕ ਹੋਣ ਵਾਲੇ 'ਕਾਸ਼ੀ ਤਮਿਲ ਸੰਗਮ 2.0' ਦੌਰਾਨ, ਤਾਮਿਲਨਾਡੂ ਅਤੇ ਪੁਡੂਚੇਰੀ ਤੋਂ 1,400 ਲੋਕ ਵਾਰਾਣਸੀ, ਪ੍ਰਯਾਗਰਾਜ ਅਤੇ ਅਯੁੱਧਿਆ ਦੀ ਯਾਤਰਾ ਕਰਨਗੇ।


 






 


 










ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।