ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਂਦਪੁਰਾ 'ਚ ਪੈਂਦੇ ਹਾਜਿਨ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਅਜੇ ਜਾਰੀ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਹੀ ਚੰਦਰਗੇਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਜਾਰੀ ਹੈ। ਓਥੇ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੇ ਬਾਅਦ ਫੌਜ, ਸੀ ਆਰ ਪੀ ਐਫ ਅਤੇ ਪੁਲਿਸ ਟੀਮ ਨੇ ਇਲਾਕੇ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।
ਇਸ ਤੋਂ ਪਹਿਲਾਂ ਵੀ ਬਾਂਦੀਪੁਰਾ ਸਥਿਤ ਹਾਜਿਨ ਵਿੱਚ ਸੁਰੱਖਿਆ ਬਲਾਂ ਵਲੋਂ ਮੁੱਠਭੇੜ ਵਿੱਚ ਲਸ਼ਕਰ ਏ ਤਇਬਾ ਦਾ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਹੈ। ਉਥੇ ਹੀ ਇਸ ਮੁੱਠਭੇੜ ਵਿੱਚ ਇੱਕ ਪੁਲਿਸ ਕਾਂਸਟਬੇਲ ਦੇ ਵੀ ਸ਼ਹੀਦ ਹੋਇਆ ਸੀ। ਇਲਾਕੇ ਵਿੱਚ ਮੁੱਠਭੇੜ ਦੀ ਅਵਾਜ ਸੁ ਣਕੇ ਸਥਾਨਿਕ ਲੋਕ ਵੀ ਬਾਹਰ ਨਿਕਲ ਆਏ ਅਤੇ ਸੁਰੱਖਿਆ ਬਲਾਂ ਦੇ ਅਭਿਆਨ ਵਿੱਚ ਰੁਕਾਵਟ ਪਾਉਣ ਦੇ ਮਕਸਦ ਤੋਂ ਪਥਰਾਅ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਉਨ੍ਹਾਂ ਨੂੰ ਕਾਬੂ ਵਿੱਚ ਕਰਨ ਲਈ ਹੰਝੂ ਗੈਸ ਦੇ ਗੋਲੇ ਦਾਗਣੇ ਪਏ।
ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਘਾਟੀ ਤੋਂ ਅੱਤਵਾਦੀ ਦਾ ਖਾਤਮਾ ਕਰਨ ਲਈ ਇਸ ਤੋਂ ਪਹਿਲਾਂ ਫੌਜ ਆਪਰੇਸ਼ਨ ਆਲ ਆਉਟ ਤਿਆਰ ਕੀਤਾ ਹੈ। ਇਸ ਵਿੱਚ ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਮੌਜੂਦ 258 ਅੱਤਵਾਦੀਆਂ ਦੀ ਲਿਸਟ ਤਿਆਰ ਕੀਤੀ ਸੀ। ਇਨ੍ਹਾਂ ਵਿਚੋਂ ਕਈ ਅੱਤਵਾਦੀ ਮੁੱਠਭੇੜ 'ਚ ਮਾਰੇ ਜਾ ਚੁੱਕੇ ਹਨ। ਇਸ ਲਿਸਟ ਵਿੱਚ ਲਸ਼ਕਰ, ਹਿਜਬੁਲ ਮੁਜਾਹਿਦੀਨ ਅਤੇ ਅਲ ਬਦਰ ਜਹੇ ਸੰਗਠਨਾਂ ਨਾਲ ਜੁੜੇ ਅੱਤਵਾਦੀ ਹਨ।