ਨਵੀਂ ਦਿੱਲੀ: Kaun Banega Crorepati 12 ਸੋਨੀ ਟੀਵੀ ‘ਤੇ ਫਿਰ ਤੋਂ ਵਾਪਸ ਆ ਰਿਹਾ ਹੈ। ‘ਕੌਨ ਬਨੇਗਾ ਕਰੋੜਪਤੀ’ ਦੇ 12ਵਾਂ ਸੀਜ਼ਨ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਦੇ ਪ੍ਰੋਮੋ ਸ਼ੂਟ ਕੀਤੇ ਜਾ ਰਹੇ ਹਨ, ਇਸ ਦੌਰਾਨ ਸ਼ੋਅ ਵਿੱਚ ਹਿੱਸਾ ਲੈਣ ਲਈ ਦਰਸ਼ਕਾਂ ਸਾਹਮਣੇ ਸਵਾਲ ਆਉਣੇ ਵੀ ਸ਼ੁਰੂ ਹੋ ਗਏ ਹਨ।


ਸੋਨੀ ਟੀਵੀ ਨੇ ਆਪਣੇ ਟਵਿੱਟਰ ਖਾਤੇ ‘ਤੇ ਵੀਡੀਓ ਸ਼ੇਅਰ ਕਰ ਕੇ ਰਜਿਸਟ੍ਰੇਸ਼ਨ ਲਈ ਦੂਜਾ ਸਵਾਲ ਦੱਸਿਆ ਹੈ, ਜਿਸ ਦਾ ਜਵਾਬ ਦੇ ਕੇ ਤੁਸੀਂ ਵੀ KBC 12 ਦੀ ਹੌਟਸੀਟ ‘ਤੇ ਪਹੁੰਚ ਸਕਦੇ ਹੋ। ਰਜਿਸਟ੍ਰੇਸ਼ਨ ਲਈ ਪੁੱਛਿਆ ਗਿਆ ਦੂਜਾ ਸਵਾਲ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਬਾਲਾ’ ਨਾਲ ਜੁੜਿਆ ਹੋਇਆ ਹੈ।





ਸਵਾਲ ਹੈ- ਫ਼ਿਲਮ ਬਾਲਾ ਵਿੱਚ ਆਯੁਸ਼ਮਾਨ ਖੁਰਾਨਾ ਵੱਲੋਂ ਨਿਭਾਇਆ ਗਿਆ ਕਿਰਦਾਰ ਕਿਸ ਸਮੱਸਿਆ ਨਾਲ ਜੂਝਦਾ ਹੈ?


ਉੱਤਰ -


A. ਵਾਲ ਚਿੱਟੇ ਹੋਣਾ


B. ਸਮੇਂ ਤੋਂ ਪਹਿਲਾਂ ਬੁਢਾਪਾ


C. ਯਾਦ ਸ਼ਕਤੀ ਗੁਆਚ ਜਾਣੀ


D. ਸਮੇਂ ਤੋਂ ਪਹਿਲਾਂ ਗੰਜਾਪਨ


ਇਸ ਸਵਾਲ ਦਾ ਸਹੀ ਜਵਾਬ ਤੁਹਾਨੂੰ ਭਲਕ ਯਾਨੀ 12 ਮਈ ਦੀ ਰਾਤ ਨੌਂ ਵਜੇ ਤੋਂ ਪਹਿਲਾਂ ਭੇਜਣਾ ਹੈ। ਸਹੀ ਜਵਾਬ ਦੇਣ ਲਈ ਐਸਐਮਐਸ ਜਾਂ ਸੋਨੀ ਟੀਵੀ ਦੀ ਮੋਬਾਈਲ ਐਪ ਰਾਹੀਂ ਆਪਣਾ ਪ੍ਰਤੀਕਰਮ ਭੇਜੋ।