ਚੰਡੀਗੜ੍ਹ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਫਿਲਹਾਲ ਸਥਿਰ ਹੈ ਤੇ ਉਨ੍ਹਾਂ ਦੀ ਮੈਡੀਕਲ ਜਾਂਚ ਜਾਰੀ ਹੈ। ਡਾ. ਸਿੰਘ ਨੂੰ ਐਤਵਾਰ ਰਾਤ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਾਖ਼ਲ ਕਰਵਾਇਆ ਗਿਆ ਸੀ।


ਸੂਤਰਾਂ ਮੁਤਾਬਕ ਉਨ੍ਹਾਂ ਨੂੰ ਕੁਝ ਨਵੀਆਂ ਦਵਾਈਆਂ ਦਿੱਤੀਆਂ ਗਈਆਂ ਸਨ ਜਿਸ ਕਾਰਨ ਉਨ੍ਹਾਂ ਦੀ ਸਿਹਤ 'ਚ ਖ਼ਰਾਬੀ ਆਈ। ਫਿਲਹਾਲ ਉਹ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ ਹੈ। ਉਹ ਨਿਗਰਾਨੀ ਅਧੀਨ ਹਨ।


ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੀ ਬਗਾਵਤ, ਅਫਸਰਸ਼ਾਹੀ ਦੇ ਨਾਲ ਹੀ ਰਵਨੀਤ ਬਿੱਟੂ ਕਸੂਤੇ ਘਿਰੇ


ਸੂਤਰਾਂ ਨੇ ਦੱਸਿਆ ਕਿ ਏਮਜ਼ ਕਾਰਡੀਓਥੋਰੈਸਿਕ ਸੈਂਟਰ 'ਚ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਨੂੰ ਹਸਪਤਾਲ ਦੇ ਕਾਰਡਿਓਥਰੈਸਿਸ ਵਾਰਡ 'ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੇ ਟੈਸਟ ਲਗਾਤਾਰ ਹੋ ਰਹੇ ਹਨ ਤੇ ਮੈਡੀਕਲ ਜਾਂਚ ਜਾਰੀ ਹੈ।


ਇਹ ਵੀ ਪੜੋ: ਆਖਰ ਲੌਕਡਾਉਨ 'ਚ ਪਾਬੰਦੀ ਦੇ ਬਾਵਜੂਦ ਕਿਵੇਂ ਵਿਕ ਗਈ ਕਰੋੜਾਂ ਦੀ ਸ਼ਰਾਬ, ਮਾਫੀਆ ਨੂੰ ਸਿਆਸੀ ਲੀਡਰਾਂ ਦੀ ਸ਼ਹਿ ?


ਸਾਲ 2009 'ਚ ਡਾ. ਸਿੰਘ ਦੀ ਬਾਈਪਾਸ ਸਰਜਰੀ ਵੀ ਏਮਜ਼ 'ਚ ਹੀ ਹੋਈ ਸੀ। ਡਾ. ਮਨਮੋਹਨ ਸਿੰਘ 2004 ਤੋਂ 2014 ਤਕ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਰਹਿ ਚੁੱਕੇ ਹਨ। ਮੌਜੂਦਾ ਸਮੇਂ ਤੋਂ ਉਹ ਕਾਂਗਰਸ ਦੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ