Kedarnath Helicopter Crash : ਉਤਰਾਖੰਡ (Uttrakhand) ਦੇ ਕੇਦਾਰਨਾਥ (Kedarnath) ਧਾਮ ਨੇੜੇ ਬੀਤੇ ਦਿਨ (18 ਅਕਤੂਬਰ) ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ (Helicoter Crash) ਹੋ ਗਿਆ ਸੀ ਅਤੇ ਇਸ ਵਿੱਚ ਸਵਾਰ ਪਾਇਲਟ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ। ਇਸ ਹਾਦਸੇ ਅਤੇ ਪਵਨ ਹੰਸ ਹੈਲੀਕਾਪਟਰ ਹਾਦਸੇ ਵਿੱਚ ਕਈ ਸਮਾਨਤਾਵਾਂ ਦੇਖਣ ਨੂੰ ਮਿਲੀਆਂ ਹਨ। ਦੋਵੇਂ ਹਾਦਸਿਆਂ ਵਿੱਚ ਸੀਨੀਅਰ ਪਾਇਲਟ ਸ਼ਾਮਲ ਸਨ ,ਜਿਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਨਵੀਂ ਕਿਸਮ ਦਾ ਜਹਾਜ਼ ਉਡਾਉਣ ਲਈ ਤਿਆਰ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਉਸ ਨੂੰ ਹਾਦਸਾਗ੍ਰਸਤ ਹੋਣ ਵਾਲੀ ਮਸ਼ੀਨ ਦਾ ਘੱਟ ਤਜਰਬਾ ਸੀ ਅਤੇ ਉਹ ਇਸਨੂੰ ਬਚਾ ਨਹੀਂ ਸਕਿਆ।


ਇਹ ਵੀ ਪੜ੍ਹੋ : Chandigarh News : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਐਸਕਾਰਟ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ , ਪਰਿਵਾਰ ਨੇ ਲਗਾਏ ਸੀ ਇਹ ਇਲਜ਼ਾਮ




ਉਦਯੋਗ ਮਾਹਰ (Industry Expert)  ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਕੈਪਟਨ ਅਨਿਲ ਸਿੰਘ ਇੱਕ ਅਫਸ਼ੋਰ (Offshore ) ਪਾਇਲਟ ਸੀ,ਜਿਸ ਨੇ ਬਾਂਬੇ ਹਾਈ ਲਈ ਮਲਟੀ-ਇੰਜਣ ਡਾਉਫਿਨ ਐੱਨ-3 ਜਹਾਜ਼ ਉਡਾਇਆ ਸੀ। ਉਹ ਇੱਕ ਮਹੀਨਾ ਪਹਿਲਾਂ ਯਾਨੀ ਸਤੰਬਰ ਵਿੱਚ ਆਰੀਅਨ ਏਵੀਏਸ਼ਨ ਵਿੱਚ ਸ਼ਾਮਲ ਹੋਇਆ ਸੀ। ਇੱਥੇ ਉਸਨੇ ਸਿੰਗਲ-ਇੰਜਣ ਬੈਲ 407 ਨੂੰ ਉਡਾਣਾਂ ਸ਼ੁਰੂ ਕੀਤਾ ਸੀ। ਹਾਦਸੇ ਤੋਂ ਬਾਅਦ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਉਹ ਅਫਸ਼ੋਰ ਪਾਇਲਟ ਸੀ ਅਤੇ ਉਸ ਨੂੰ ਪਹਾੜਾਂ 'ਤੇ ਉਡਾਣ ਭਰਨ ਦਾ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਸੀ।


'ਸਮੁੰਦਰ ਅਤੇ ਪਹਾੜਾਂ 'ਤੇ ਉੱਡਣ ਭਰਨਾ ਬੇਹੱਦ ਅਲੱਗ 

ਉਦਯੋਗ ਮਾਹਰ ਨੇ ਅੱਗੇ ਕਿਹਾ ਕਿ ਅਨਿਲ ਫੌਜ ਦਾ ਪਾਇਲਟ ਰਹਿ ਚੁੱਕਾ ਸੀ ਅਤੇ ਇਸ ਲਈ ਉਹ ਪਹਿਲਾਂ ਪਹਾੜੀਆਂ 'ਤੇ ਉਡਾਣ ਭਰਦਾ ਸੀ ਪਰ ਇਹ ਉਸ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਸੀ। ਮਲਟੀ-ਇੰਜਣ ਵਾਲੇ ਹੈਲੀਕਾਪਟਰ ਵਿੱਚ ਸਮੁੰਦਰਾਂ ਦੇ ਉੱਪਰ ਉੱਡਣਾ ਅਤੇ ਸਿੰਗਲ-ਇੰਜਣ ਵਾਲੇ ਹੈਲੀਕਾਪਟਰ ਵਿੱਚ ਪਹਾੜੀ ਖੇਤਰਾਂ ਉੱਤੇ ਉੱਡਣਾ ਬਿਲਕੁਲ ਵੱਖਰਾ ਹੈ।

ਇਸ ਦੇ ਨਾਲ ਹੀ ਇੱਕ ਸੀਨੀਅਰ ਅਫਸ਼ੋਰ ਪਾਇਲਟ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਪਹਾੜਾਂ ਅਤੇ ਸਮੁੰਦਰ ਉੱਤੇ ਉੱਡਣਾ ਇੱਕ ਦੂਜੇ ਤੋਂ ਬਹੁਤ ਵੱਖਰੇ ਹਨ। ਇਸ ਦੇ ਨਾਲ ਹੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਖਰਾਬ ਮੌਸਮ ਕਾਰਨ ਹਾਦਸਾਗ੍ਰਸਤ ਹੋਇਆ ਹੈ।

 ਹੈਲੀਕਾਪਟਰ 'ਤੇ ਸਵਾਰ ਹੋ ਕੇ ਧਾਮ ਤੋਂ ਪਰਤ ਰਹੇ ਸਨ ਸ਼ਰਧਾਲੂ 

ਦਰਅਸਲ ਹੈਲੀਕਾਪਟਰ 'ਚ ਸਵਾਰ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਕਿ ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਸਮੇਂ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇੱਥੇ ਮੌਸਮ ਅਚਾਨਕ ਬਦਲ ਗਿਆ ਸੀ। 15 ਮਿੰਟਾਂ ਵਿੱਚ ਤੇਜ਼ ਹਵਾ ਨਾਲ ਭਾਰੀ ਮੀਂਹ ਪਿਆ ਅਤੇ ਦ੍ਰਿਸ਼ਟੀ ਬਹੁਤ ਘੱਟ ਸੀ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਅਤੇ ਜਹਾਜ਼ ਕ੍ਰੈਸ਼ ਹੁੰਦਾ ਦੇਖਿਆ ਗਿਆ।