Goa Elections 2022: ਗੋਆ ਚੋਣਾਂ ਦੇ ਮੱਦੇਨਜ਼ਰ, ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਗੋਆ ਲਈ 13 ਨੁਕਾਤੀ ਏਜੰਡਾ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੀਆਂ ਪਾਰਟੀਆਂ ਨਾਲ ਗਠਜੋੜ ਦੇ ਸਵਾਲ 'ਤੇ ਕਿਹਾ ਕਿ ਜੇਕਰ ਅਜਿਹੀ ਸਥਿਤੀ ਆਉਂਦੀ ਹੈ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀਆਂ ਨਾਲ ਗਠਜੋੜ ਦੇ ਸਾਰੇ ਰਸਤੇ ਖੁੱਲ੍ਹੇ ਹਨ।


ਗੋਆ ਵਿੱਚ ਮੁਹੱਲਾ ਕਲੀਨਕ ਸ਼ੁਰੂ ਹੋਵੇਗਾ
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਕਿ ਉਹ ਗੋਆ ਦੇ ਹਰ ਪਿੰਡ ਵਿੱਚ ਇੱਕ ਮੁਹੱਲਾ ਕਲੀਨਕ ਖੋਲ੍ਹਣਗੇ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮਿਲ ਸਕਣ। ਇਸ ਦੇ ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ 14 ਫਰਵਰੀ ਨੂੰ ਚੋਣ ਹੈ ਤੇ ਗੋਆ ਦੇ ਲੋਕ ਬਹੁਤ ਉਤਸ਼ਾਹਿਤ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਅਸਲੀ ਬਦਲਾਅ ਆਵੇਗਾ।


ਜਨਤਾ ਕੋਲ ਕੋਈ ਵਿਕਲਪ ਨਹੀਂ ਸੀ
ਪਹਿਲਾਂ ਲੋਕਾਂ ਕੋਲ ਕੋਈ ਵਿਕਲਪ ਨਹੀਂ ਸੀ, ਇੱਕ ਵਾਰ ਭਾਜਪਾ ਅਤੇ ਇੱਕ ਵਾਰ ਕਾਂਗਰਸ ਆਈ ਤਾਂ ਲੋਕ ਇਨ੍ਹਾਂ ਤੋਂ ਅੱਕ ਚੁੱਕੇ ਹਨ ਤੇ ਹੁਣ ਉਹ ਬਦਲਾਅ ਚਾਹੁੰਦੇ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹ ਬਦਲਾਅ ਲਿਆਉਣਗੇ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੇ ਗੋਆ ਦੇ ਲੋਕਾਂ ਲਈ 13 ਸੂਤਰੀ ਏਜੰਡਾ ਤਿਆਰ ਕੀਤਾ ਹੈ। ਇਸ ਏਜੰਡੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਜੋ ਨਹੀਂ ਮਿਲੇਗਾ, ਉਨ੍ਹਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ।

ਆਪ ਇੱਕ ਵਿਕਲਪ ਵਜੋਂ ਆਈ
ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ 6 ਮਹੀਨਿਆਂ 'ਚ ਗੋਆ ਦੇ ਲੋਕਾਂ ਨੂੰ ਜ਼ਮੀਨ ਦਾ ਅਧਿਕਾਰ ਦੇਣਗੇ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਗੋਆ ਵਿੱਚ ਚੋਣ ਹੈ ਅਤੇ ਉਨ੍ਹਾਂ ਦੀ ਪਾਰਟੀ ਗੋਆ ਦੇ ਲੋਕਾਂ ਲਈ ਇੱਕ ਨਵੇਂ ਵਿਕਲਪ ਵਜੋਂ ਆਈ ਹੈ।

ਗੋਆ 'ਚ 'ਆਪ' ਦਾ 13 ਨੁਕਾਤੀ ਏਜੰਡਾ ਇਸ ਤਰ੍ਹਾਂ ਹੈ...
ਰੁਜ਼ਗਾਰ- ਗੋਆ ਦੇ ਨੌਜਵਾਨ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ, ਪੈਸੇ ਲੈ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਇਸ ਨੂੰ ਖ਼ਤਮ ਕੀਤਾ ਜਾਵੇਗਾ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ, ਉਨ੍ਹਾਂ ਨੂੰ 3 ਹਜ਼ਾਰ ਰੁਪਏ ਭੱਤਾ ਦਿੱਤਾ ਜਾਵੇਗਾ।

ਮਾਈਨਿੰਗ
ਜ਼ਮੀਨੀ ਹੱਕ - ਜਿਨ੍ਹਾਂ ਨੂੰ ਦਹਾਕਿਆਂ ਤੋਂ ਜ਼ਮੀਨੀ ਹੱਕ ਨਹੀਂ ਮਿਲੇ ਹਨ, ਉਨ੍ਹਾਂ ਨੂੰ 6 ਮਹੀਨਿਆਂ 'ਚ ਨਵੇਂ ਜ਼ਮੀਨੀ ਹੱਕ ਦੇਵਾਂਗੇ।

ਸਿੱਖਿਆ, ਸਿਹਤ - ਮੁਹੱਲਾ ਕਲੀਨਿਕ ਬਣਾਵਾਂਗੇ
ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ

18+ ਔਰਤਾਂ ਨੂੰ 1000 ਦੇਣਗੇ

ਕਿਸਾਨਾਂ ਨਾਲ ਬੈਠ ਕੇ ਖੇਤੀ ਨਾਲ ਸਬੰਧਤ ਮਸਲੇ ਹੱਲ ਕੀਤੇ ਜਾਣਗੇ
ਵਪਾਰ ਨੂੰ ਸਰਲ ਬਣਾਇਆ ਜਾਵੇਗਾ ਤੇ ਉਦਯੋਗ ਦੇ ਨਿਯਮਾਂ ਨੂੰ ਸਰਲ ਬਣਾਇਆ ਜਾਵੇਗਾ

ਸੈਰ ਸਪਾਟੇ ਨੂੰ ਵਧਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲੇ

ਬਿਜਲੀ- ਬਿਜਲੀ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ। 24 ਘੰਟੇ ਤੇ ਮੁਫਤ ਬਿਜਲੀ ਦੇਵੇਗੀ

ਪਾਣੀ ਸਬੰਧੀ ਸਮੱਸਿਆਵਾਂ ਦੂਰ ਹੋ ਜਾਣਗੀਆਂ

ਸੜਕਾਂ ਨੂੰ ਠੀਕ ਕਰਾਂਗੇ