Online Portal for Pension Complaint: ਰੱਖਿਆ ਮੰਤਰਾਲੇ (Defence Ministry) ਨੇ ਰਿਟਾਇਰ ਹੋ ਚੁੱਕੇ ਸੈਨਿਕਾਂ ਤੇ ਉਨ੍ਹਾਂ ਉੱਪਰ ਨਿਰਭਰ ਲੋਕਾਂ ਲਈ ਪੈਨਸ਼ਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਇੱਕ ਆਨਲਾਈਨ ਪੋਰਟਲ (Online Portal) ਦੀ ਸ਼ੁਰੂਆਤ ਕੀਤੀ ਹੈ। ਇਸ ਪੋਰਟਲ ਦਾ ਨਾਂ ਸ਼ਿਕਾਇਤ ਨਿਵਾਰਣ ਪੋਰਟਲ (Raksha Pension Shikayat Nivaran Portal) ਰੱਖਿਆ ਹੈ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨੇ ਆਰਮਡ ਫੋਰਸਿਸ ਵੈਟਨਰਸ ਡੇਅ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਇਸ ਬਾਰੇ ਦੱਸਿਆ ਕਿ ਇਸ ਪੋਰਟਲ ਜ਼ਰੀਏ ਹੁਣ ਸੈਨਿਕ ਆਪਣੀਆਂ ਸ਼ਿਕਾਇਤਾਂ ਸਿੱਧਾ ਸਾਬਕਾ ਸੈਨਾਨੀ ਕਲਿਆਣ ਵਿਭਾਗ (DESW) ਕੋਲ ਸਾਹਮਣੇ ਦਰਜ ਕਰਾ ਸਕਦੇ ਹਨ।
ਸੋਸ਼ਲ ਮੀਡੀਆ (Social Media) ਪਲੈਟਫਾਰਮ ਟਵਿਟਰ 'ਤੇ ਉਨ੍ਹਾਂ ਨੇ ਦੱਸਿਆ ਕਿ, ਉਨ੍ਹਾਂ ਨੂੰ ਰੱਖਿਆ ਪੈਨਸ਼ਨ ਸ਼ਿਕਾਇਤ ਨਿਵਾਰਣ ਪੋਰਟਲ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਦਾ ਮਕਸਦ ਪਰਿਵਾਰਕ ਪੈਨਸ਼ਨ ਨਾਲ ਜੁੜੀਆਂ ਸ਼ਿਕਾਇਤਾਂ ਤੇ ਉਨ੍ਹਾਂ 'ਤੇ ਨਿਰਭਰ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੋਰਟਲ ਦੀ ਮਦਦ ਨਾਲ ਤੁਸੀਂ ਵਰਤਮਾਨ ਤੇ ਭਵਿੱਖ 'ਚ ਸਾਰੇ ਪੈਨਸ਼ਨਰਾਂ ਦੀ ਮਦਦ ਕਰੇਗਾ।
ਇਸ ਤਰ੍ਹਾਂ ਦਰਜ ਕਰਾ ਸਕਦੇ ਹੋ ਆਪਣੀ ਸ਼ਿਕਾਇਤ-
- ਰੱਖਿਆ ਮੰਤਰੀ ਨੇ ਦੱਸਿਆ ਕਿ ਪੋਰਟਲ 'ਤੇ ਕੋਈ ਵੀ ਸਾਬਕਾ ਸੈਨਿਕ ਰਜਿਸਟਰ ਕਰ ਸਕਦਾ ਹੈ।
- ਇਸ ਲਈ ਉਸ ਨੂੰ ਸਿਰਫ ਆਪਣੇ ਮੋਬਾਈਲ ਨੂੰ ਰਜਿਸਟਰ ਕਰਨ ਦੀ ਜ਼ਰੂਰਤ ਹੈ।
- ਇਸ ਦੇ ਬਾਅਦ Applicant ਦੇ Registered Mobile Number ਲਈ ਐਸਐਮਐਸ ਆਪਣੇ ਆਪ ਜਾਰੀ ਹੋ ਜਾਵੇਗਾ।
- ਇਸ ਦੇ ਇਲਾਵਾ E-mail Id ਰਜਿਸਟਰ ਕਰਨ 'ਤੇ ਪੋਰਟਲ ਵੱਲੋਂ ਤੁਹਾਡੇ ਈ-ਮੇਲ 'ਤੇ ਸ਼ਿਕਾਇਤ 'ਤੇ ਚੱਲ ਰਹੀ ਕਾਰਵਾਈ ਦੀ ਜਾਣਕਾਰੀ Applicant ਨੂੰ ਦਿੱਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490