ਚੰਡੀਗੜ੍ਹ: ਹਿਮਾਚਲ ਅਤੇ ਗੁਜਰਾਤ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਸਿਖਰਾਂ 'ਤੇ ਹੈ। ਇਸ ਵਾਰ ਦੋਨਾਂ ਰਾਜਾਂ 'ਚ ਆਪ ਬੀਜੇਪੀ ਨੂੰ ਪੂਰੀ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਆਸੀ ਪਾਰਟੀਆਂ ਲਗਾਤਾਰ ਇਨ੍ਹਾਂ ਚੋਣਾਵੀ ਰਾਜਾਂ 'ਚ ਰੈਲੀਆਂ ਕਰ ਰਹੀਆਂ ਹਨ। ਇਸ ਦੌਰਾਨ ਪਾਰਟੀਆਂ ਇੱਕ ਦੂਜੇ 'ਤੇ ਬਿਆਨਬਾਜ਼ੀ ਵੀ ਕਰ ਰਹੀਆਂ ਹਨ।ਹਾਲਹੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ 'ਤੇ ਜਵਾਬ ਦਿੱਤਾ ਹੈ।


ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, "ਲੋਕ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਜਨਤਾ ਨੂੰ ਮੁਫਤ ਸਿੱਖਿਆ, ਮੁਫਤ ਇਲਾਜ, ਮੁਫਤ ਦਵਾਈਆਂ, ਬਿਜਲੀ ਕਿਉਂ ਨਹੀਂ ਮਿਲਣੀ ਚਾਹੀਦੀ? ਸਿਆਸਤਦਾਨਾਂ ਨੂੰ ਵੀ ਇੰਨੀਆਂ ਮੁਫਤ ਸਹੂਲਤਾਂ ਮਿਲਦੀਆਂ ਹਨ। ਕਿੰਨੇ ਅਮੀਰਾਂ ਦੇ ਬੈਂਕ ਕਰਜ਼ੇ ਮੁਆਫ਼ ਹੋਏ? ਫਰੀ ਰੇੜੀਆਂ ਵਾਰ-ਵਾਰ ਕਹਿ ਕੇ ਜਨਤਾ ਦਾ ਅਪਮਾਨ ਨਾ ਕਰੋ।"


 



ਪ੍ਰਧਾਨ ਮੰਤਰੀ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ "ਜਦੋਂ ਟੈਕਸ ਦਾਤਾ ਇਹ ਦੇਖਦਾ ਹੈ ਕਿ ਉਸ ਤੋਂ ਇਕੱਠੇ ਕੀਤੇ ਪੈਸਿਆਂ ਵਿੱਚੋਂ ਮੁਫ਼ਤ ਰੇੜੀਆਂ ਵੰਡੀਆਂ ਜਾ ਰਹੀਆਂ ਹਨ, ਤਾਂ ਉਹ ਉਦਾਸ ਹੋ ਜਾਂਦੇ ਹਨ।" 


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: