ਨਵੀਂ ਦਿੱਲੀ: ਪੀ.ਓ.ਕੇ ਵਿੱਚ ਪਹਿਲੀ ਵਾਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀਡੀਓ ਮੈਸੇਜ਼ ਜਾਰੀ ਕਰ ਨਰੇਂਦਰ ਮੋਦੀ ਦੀ ਤਾਰੀਫ ਕੀਤੀ ਹੈ। ਕੇਜਰੀਵਾਲ ਨੇ ਕਿਹਾ, 'ਮੋਦੀ ਨਾਲ ਮੇਰੇ ਕਈ ਮੁੱਦਿਆਂ 'ਤੇ ਮਤਭੇਦ ਹਨ, ਪਰ ਆਰਮੀ ਦੇ ਸਰਜੀਕਲ ਸਟ੍ਰਾਈਕ ਲ਼ਈ ਮੈਂ ਉਨ੍ਹਾਂ ਨੂੰ ਸਲੂਟ ਕਰਦਾ ਹਾਂ।' ਦੱਸਣਯੋਗ ਹੈ ਕਿ ਰਾਹੁਲ ਨੇ ਵੀ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਸੀ।

ਕੇਜਰੀਵਾਲ ਨੇ ਕਿਹਾ,' ਜੈ ਹਿੰਦ ਸਾਥਿਓ, ਕੁਝ ਦਿਨ ਪਹਿਲੇ ਬਾਰਡਰ 'ਤੇ ਸਾਡੇ 19 ਜਵਾਨ ਸ਼ਹੀਦ ਹੋ ਗਏ ਸਨ ਪਰ ਪਿਛਲੇ ਹਫਤੇ ਸਾਡੀ ਸੈਨਾ ਨੇ ਬਹਾਦਰੀ ਨਾਲ ਇਸ ਦਾ ਬਦਲਾ ਲਿਆ। ਪਾਕਿ ਦੇ ਅੰਦਰ ਵੜ ਕੇ ਅੱਤਵਾਦੀ ਕੈਂਪਾਂ 'ਤੇ ਸਰਜੀਕਲ ਸਟ੍ਰਾਈਕ ਕੀਤਾ। ਮੇਰੇ ਆਪਣੇ, ਪ੍ਰਧਾਨ ਮੰਤਰੀ ਮੋਦੀ ਨਾਲ 100 ਮਾਮਲਿਆਂ 'ਤੇ ਮਤਭੇਦ ਹੋ ਸਕਦੇ ਹਨ ਪਰ ਇਸ ਮੁੱਦੇ 'ਤੇ ਪੀ.ਐਮ. ਨੇ ਜੋ ਇੱਛਾ ਸ਼ਕਤੀ ਵਿਖਾਈ ਹੈ, ਉਸ ਦੇ ਲਈ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ।"

ਕੇਜਰੀਵਾਲ ਨੇ ਅੱਗੇ ਕਿਹਾ, 'ਜਦੋਂ ਤੋਂ ਸਰਜੀਕਲ ਸਟ੍ਰਾਇਕ ਹੋਇਆ ਹੈ, ਪਾਕਿਸਤਾਨ ਬੁਰੀ ਤਰ੍ਹਾਂ ਨਾਲ ਬੁਖਲਾ ਗਿਆ ਹੈ। ਉਹ ਗੰਦੀ ਰਾਜਨੀਤੀ 'ਤੇ ਉਤਰ ਆਇਆ ਹੈ। ਮੇਰੀ ਪ੍ਰਧਾਨ ਮੰਤਰੀ ਤੋਂ ਅਪੀਲ ਹੈ ਕਿ ਜਿਵੇਂ ਜਮੀਨ ਦੇ ਉਪਰ ਪਾਕਿਸਤਾਨ ਨੂੰ ਜਵਾਬ ਦਿੱਤਾ, ਅਜਿਹਾ ਹੀ ਪਾਕਿ ਦੇ ਝੂਠੇ ਕੈਂਪੇਨ ਨੂੰ ਬੇਨਕਾਬ ਕੀਤਾ ਜਾਵੇ। ਅਸੀਂ ਤੁਹਾਡੇ ਨਾਲ ਹਾਂ।'