1- ਸੁਪਰੀਮ ਕੋਰਟ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਡੇਂਗੂ-ਚਿਕਨਗੁਨੀਆ ਦੇ ਮਾਮਲੇ 'ਚ ਹਲਫਨਾਮਾ ਦਾਖਲ ਨਾ ਕਰਨ ਦੇ ਚਲਦੇ ਇਹ ਜੁਰਮਾਨਾ ਲਗਾਇਆ ਗਿਆ।


2- ਉੜੀ ਹਮਲੇ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਜਨਰਲ ਨਸੀਰ ਜੰਜੂਆ ਵਿਚਕਾਰ ਫੋਨ ‘ਤੇ ਗੱਲਬਾਤ ਹੋਈ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਦਰਮਿਆਨ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਦੋਵਾਂ ‘ਚ ਕੰਟਰੋਲ ਰੇਖਾ ‘ਤੇ ਸ਼ਾਂਤੀ ਬਣਾਏ ਰੱਖਣ ਦੇ ਮੁੱਦੇ ‘ਤੇ ਗੱਲ ਹੋਈ ਸੀ।
3- ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ‘ਚ ਸਭ ਤੋਂ ਵੱਧ ਗਿਣਤੀ ‘ਚ ਗ਼ਰੀਬ ਰਹਿੰਦੇ ਹਨ। ਐਤਵਾਰ ਨੂੰ ਆਪਣੀ ਨਵੀਂ ਰਿਪੋਰਟ ‘ਚ ਵਿਸ਼ਵ ਬੈਂਕ ਨੇ ਕਿਹਾ ‘ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਨਾਲ ਭਾਰਤ ਸਭ ਤੋਂ ਅੱਗੇ ਹੈ। ਦੁਨੀਆ ‘ਚ ਗ਼ਰੀਬੀ ਦੀ ਗਿਣਤੀ ਦੇ ਲਿਹਾਜ਼ ਨਾਲ ਨਾਈਜੀਰੀਆ ਦੂਜੇ ਨੰਬਰ ‘ਤੇ ਹੈ।
4- ਐਸਐਚਓ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਖਬਰ ਬਿਹਾਰ ਦੇ ਨਕਸਲ ਪ੍ਰਭਾਵਤ ਗਯਾ ਜਿਲ੍ਹੇ ਤੋਂ ਹੈ। ਜਾਣਕਾਰੀ ਮੁਤਾਬਕ ਕੋਠੀ ਥਾਣੇ ਦੇ ਐਸਐਚਓ ਕਿਆਮੁਦੀਨ ਅੰਸਾਰੀ ਸਵੇਰ ਵੇਲੇ ਸੈਰ ਕਰਨ ਲਈ ਨਿੱਕਲੇ ਸਨ। ਇਸ ਦੌਰਾਨ ਅਚਾਨਕ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਉਂਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਜਖਮੀ ਹੋਏ ਅੰਸਾਰੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
5- ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਫਿਰ ਤੋਂ ਅੱਤਵਾਦੀ ਹਮਲਾ ਹੋਇਆ ਹੈ। ਰਾਤ ਕਰੀਬ 10.30 ਵਜੇ ਅੱਤਵਾਦੀਆਂ ਨੇ ਫੌਜੀ ਕੈਂਪ ‘ਤੇ ਹਮਲਾ ਕੀਤਾ ਹੈ। 46 ਰਾਸ਼ਟਰੀ ਰਾਈਫਲ ਦੇ ਜਾਨਬਾਜ਼ਪੁਰ ‘ਚ ਸਥਿਤ ਕੈਂਪ ਇਸ ਹਮਲੇ ‘ਚ ਬੀਐਸਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਜਦਕਿ ਇੱਕ ਜਵਾਨ ਜਖਮੀ ਹੋਇਆ ਹੈ। ਹਾਲਾਂਕ ਜਵਾਬੀ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ।
6- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਹੁਣ ਈਡੀ ਉਨ੍ਹਾਂ ਦੀ ਜਇਦਾਦ ਕੁਰਕ ਕਰਨ ਦੀ ਤਿਆਰੀ 'ਚ ਹੈ। ਈਡੀ ਦੇ ਅੰਤ੍ਰਿਮ ਹੁਕਮ ਦੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਵਿਸ਼ੇਸ਼ ਅਦਾਲਤ ਵੱਲੋਂ ਪੁਸ਼ਟੀ ਕੀਤੇ ਜਾਣ ਬਾਅਦ ਏਜੰਸੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਦੀ ਅੱਠ ਕਰੋੜ ਰੁਪਏ ਦੀ ਸੰਪਤੀ ਕੁਰਕ ਕਰੇਗੀ।

7- ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਸਲਮਾਨ ਖਾਨ ਦੇ ਬਿਆਨਾਂ 'ਤੇ ਚੁੱਕੇ ਸਵਾਲਾਂ ਮਗਰੋਂ ਐਮਐਨਐਸ ਪ੍ਰਮੁਖ ਰਾਜ ਠਾਕਰੇ ਨੇ ਸਲਮਾਨ ਨਾਲ ਆਪਣੀ ਦੋਸਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਸਤੀ ਰਾਜ ਜਾਂ ਦੇਸ਼ ਤੋਂ ਉਪਰ ਨਹੀਂ ਹੈ। ਠਾਕਰੇ ਨੇ ਸਲਮਾਨ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ।
8- ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਪਰਿਵਾਰਿਕ ਗੜ 'ਚ ਉਹਨਾਂ 'ਤੇ ਹਮਲੇ ਕਰਦਿਆ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਅਜਿਹੀ ਸਾਈਕਲ ਨੂੰ ਪੈਡਲ ਮਾਰ ਰਹੇ ਹਨ ਜੋ ਆਪਣੇ ਸਟੈਂਡ ਤੇ ਖੜੀ ਹੈ। ਰਾਹੁਲ ਨੇ ਕਿਹਾ ਪਹਿਲਾਂ ਪੱਥਰ ਵਾਲੀ ਸਰਕਾਰ ਸੀ ਫਿਰ ਚਾਚਾ-ਭਤੀਜਾ ਦੀ ਸਰਕਾਰ ਆ ਗਈ ਪਰ ਕਿਸੇ ਨੇ ਸੂਬੇ ਲਈ ਕੁੱਝ ਨਹੀਂ ਕੀਤਾ।