Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੱਸਿਆ ਹੈ ਕਿ ਵਿਜੇ ਨਾਇਰ, ਜੋ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਵਿੱਚੋਂ ਇੱਕ ਹੈ, ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ, ਈਡੀ ਦੇ ਵਕੀਲ ਨੇ ਕੋਰਟ ਵਿੱਚ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਨੂੰ ਲੈ ਕੇ ਕੇਜਰੀਵਾਲ ਨੂੰ ਘੇਰਿਆ ਹੈ।


ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ, ਈਡੀ ਦੀ ਹਿਰਾਸਤ ਦੌਰਾਨ ਕੇਜਰੀਵਾਲ ਜੀ ਨੇ ਆਤਿਸ਼ੀ ਜੀ ਅਤੇ ਸੌਰਭ ਭਾਰਦਵਾਜ ਦਾ ਨਾਂ ਲੈਂਦਿਆਂ ਕਿਹਾ ਕਿ ਵਿਜੇ ਨਾਇਰ ਦੋਵਾਂ ਨੂੰ ਰਿਪੋਰਟ ਕਰਦੇ ਸਨ! ਇਹ ਬਿਆਨ ਦੇ ਕੇ ਕੇਜਰੀਵਾਲ ਜੀ ਨੇ ਆਤਿਸ਼ੀ ਜੀ ਅਤੇ ਸੌਰਭ ਭਾਰਦਵਾਜ ਨੂੰ ਵੀ ਸ਼ਰਾਬ ਘੁਟਾਲੇ ਵਿੱਚ ਫਸਾਇਆ ਹੈ ਤਾਂ ਜੋ ਦੋਨੋਂ  ਮੁੱਖ ਮੰਤਰੀ ਨਾ ਬਣ ਜਾਣ! ਕੇਜਰੀਵਾਲ ਜੀ ਨੇ ਆਪਣੀ ਪਾਰਟੀ ਦੇ ਹਰ ਸੀਨੀਅਰ ਲੀਡਰ ਨੂੰ ਝੂਠੇ ਇਲਜ਼ਾਮ ਲਗਾ ਕੇ ਹੇਠਾਂ ਧੱਕ ਦਿੱਤਾ ਹੈ - ਇੱਕ ਵਾਰ ਫਿਰ ਉਹੀ ਕੀਤਾ ਹੈ। ਇਹਨਾਂ ਦੋਨਾਂ ਦੇ ਨਾਮ ਲੈ ਕੇ ਕੇਜਰੀਵਾਲ ਜੀ ਨੇ ਵੀ ਸਾਬਿਤ ਕਰ ਦਿੱਤਾ ਕਿ ਸ਼ਰਾਬ ਦਾ ਘਪਲਾ ਹੋਇਆ ਹੈ !!






ਜ਼ਿਕਰ ਕਰ ਦਈਏ ਕਿ ਅਦਾਲਤ ਵਿੱਚ ਈਡੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਜੇ ਨਾਇਰ ਮੈਨੂੰ ਨਹੀਂ ਬਲਕਿ ਆਤਿਸ਼ੀ ਨੂੰ ਰਿਪੋਰਟ ਕਰਦਾ ਸੀ। ਵਿਜੇ ਨਾਇਰ ਕੇਜਰੀਵਾਲ ਦੇ ਕਰੀਬੀ ਰਹੇ ਹਨ। ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਨਾਇਰ ਨੇ ਉਸ ਨੂੰ ਰਿਪੋਰਟ ਨਹੀਂ ਕੀਤੀ, ਉਹ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ। ਆਤਿਸ਼ੀ ਅਤੇ ਸੌਰਭ ਦਾ ਨਾਮ ਪਹਿਲੀ ਵਾਰ ਅਦਾਲਤ ਵਿੱਚ ਲਿਆ ਗਿਆ ਸੀ। ਜਦੋਂ ਈਡੀ ਦੇ ਵਕੀਲ ਨੇ ਕੇਜਰੀਵਾਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾ ਨਾਂ ਲਿਆ ਤਾਂ ਦੋਵੇਂ ਮੰਤਰੀ ਅਦਾਲਤ ਵਿੱਚ ਮੌਜੂਦ ਸਨ।