ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ (Arvind Kejriwal) ਦੇ ਘਰ ਦੀ ਭੰਨ ਤੋੜ ਕੀਤੀ ਗਈ। ਐਤਵਾਰ ਨੂੰ ਮੁੱਖ ਮੰਤਰੀ ਦਫਤਰ ਨੇ ਭਾਜਪਾ ਨੇਤਾਵਾਂ (BJP Workers) 'ਤੇ ਤੋੜ-ਫੋੜ ਕਰਨ ਦਾ ਦੋਸ਼ ਲਾਇਆ। ਮੁੱਖ ਮੰਤਰੀ ਦਫ਼ਤਰ (CM Office) ਦਾ ਕਹਿਣਾ ਹੈ ਕਿ ਧਰਨੇ ‘ਤੇ ਬੈਠੇ ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਦੇ ਘਰ ‘ਤੇ ਲੱਗੇ CCTV ਕੈਮਰੇ ਤੋੜ ਦਿੱਤੇ। ਦੂਜੇ ਪਾਸੇ ਉੱਤਰੀ ਦਿੱਲੀ ਮਿਊਂਸਪਲ ਕਾਰਪੋਰੇਸ਼ਨ (ਐਨਡੀਐਮਸੀ) ਦੇ ਮੇਅਰ ਜੈ ਪ੍ਰਕਾਸ਼ ਨੇ ਕਿਹਾ ਕਿ ਅਸੀਂ 7 ਦਿਨਾਂ ਤੋਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਹਾਂ ਪਰ ਮੁੱਖ ਮੰਤਰੀ ਮਿਲਨਾ ਤਾਂ ਦੂਰ, ਗੱਲ ਵੀ ਨਹੀਂ ਕਰਨਾ ਚਾਹੁੰਦੇ।


ਉਨ੍ਹਾਂ ਨੇ ਦੋਸ਼ ਲਾਇਆ ਕਿ ਮਹਿਲਾ ਕੌਂਸਲਰ ਐਤਵਾਰ ਨੂੰ ਸੁੱਤੇ ਪਏ ਸੀ, ਜਿੱਥੇ ਮੁੱਖ ਮੰਤਰੀ ਦਫ਼ਤਰ ਦੇ ਲੋਕਾਂ ਨੇ ਮਹਿਲਾ ਗੋਪਨੀਯਤਾ ਦੀ ਪਰਵਾਹ ਕੀਤੇ ਬਗੈਰ ਕੈਮਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮਹਿਲਾ ਕੌਂਸਲਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜੈ ਪ੍ਰਕਾਸ਼ ਨੇ ਕਿਹਾ, ਅਜਿਹੀ ਅਰਾਜਕਤਾ ਨਾ ਫੈਲਾਓ, ਅਸੀਂ ਕੋਈ ਕੈਮਰਾ ਨਹੀਂ ਤੋੜਿਆ, ਸਿਰਫ ਮਹਿਲਾ ਕੌਂਸਲਰਾਂ ਦੇ ਉੱਪਰ ਲਗਾਏ ਜਾ ਰਹੇ ਸੀਸੀਟੀਵੀ ਨਹੀਂ ਲੱਗਣ ਦਿੱਤੇ।


ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇਹ ਵੀ ਦੋਸ਼ ਲਾਇਆ ਕਿ ਬੀਜੇਪੀ ਨੇਤਾਵਾਂ ਅਤੇ ਵਰਕਰਾਂ ਨੇ ਸੀਐਮ ਕੇਜਰੀਵਾਲ ਦੇ ਘਰ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ। ਭਾਜਪਾ ਵਰਕਰ ਨਗਰ ਨਿਗਮ ਦੇ ਬਕਾਏ ਦੀ ਅਦਾਇਗੀ ਲਈ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਭਾਜਪਾ ਨੇਤਾਵਾਂ ‘ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਵੀ ਕਿਹਾ ਗਿਆ ਕਿ ਉਸ ਸਮੇਂ ਪੁਲਿਸ ਚੁੱਪ ਰਹੀ।

ਇਸ ਦੇ ਨਾਲ ਹੀ ਦਿੱਲੀ ਬੀਜੇਪੀ ਨੇ ਕਿਹਾ ਹੈ ਕਿ ‘ਆਪ’ ਘਟੀਆ ਰਾਜਨੀਤੀ ‘ਤੇ ਆ ਗਈ ਹੈ। ਧਰਨੇ 'ਤੇ ਬੈਠੀ ਮਹਿਲਾ ਕੌਂਸਲਰਾਂ 'ਤੇ ਨਜ਼ਰ ਰੱਖਣ ਲਈ ਨਵੇਂ ਸੀਸੀਟੀਵੀ ਲਗਾਏ ਗਏ ਸੀ, ਜਦੋਂ ਕਿ ਸੀਐਮ ਹਾਊਸ ਦੇ ਬਾਹਰ ਪਹਿਲਾਂ ਹੀ ਬਹੁਤ ਸਾਰੇ ਕੈਮਰੇ ਲੱਗੇ ਹੋਏ ਹਨ। ਇਹ ਕਿਸੇ ਵੀ ਔਰਤ ਦੀ ਨਿੱਜਤਾ ‘ਤੇ ਹਮਲਾ ਹੈ। ‘ਆਪ’ ਦਾ ਔਰਤ ਵਿਰੋਧੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ।

Farmers Protest: ਪੰਜਾਬ ਭਾਜਪਾ ਨੇਤਾਵਾਂ ਨਾਲ ਸ਼ਾਹ ਦੀ ਮੁਲਾਕਾਤ, ਕਿਸਾਨ ਅੰਦੋਲਨ ਦੀ ਜ਼ਮੀਨੀ ਸਥਿਤੀ ਬਾਰੇ ਲਈ ਜਾਣਕਾਰੀ, ਅਗਲੀ ਮੀਟਿੰਗ ਦੇ ਮਿਲੇ ਸੰਕੇਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904