Pannu Threatens CM Yogi: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਯੋਗੀ ਆਦਿਤਿਆਨਾਥ ਵੀ ਖਾਲਿਸਤਾਨ ਸਮਰਥਕ ਅਤੇ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਦੇ ਨਿਸ਼ਾਨੇ 'ਤੇ ਹਨ।
ਗੁਰਪਤਵੰਤ ਸਿੰਘ ਪੰਨੂ ਨੇ ਯੋਗੀ ਆਦਿਤਿਆਨਾਥ ਦੇ ਨਾਮ ਇੱਕ ਆਡੀਓ ਸੰਦੇਸ਼ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਅਯੁੱਧਿਆ ਵਿਚ 2 ਖਾਲਿਸਤਾਨ ਸਮਰਥਕ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਸ 'ਤੇ ਝੂਠਾ ਕੇਸ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ 22 ਜਨਵਰੀ ਨੂੰ ਅਯੁੱਧਿਆ 'ਚ ਹੋਣ ਵਾਲੇ ਰਾਮ ਮੰਦਰ ਸਮਾਰੋਹ 'ਚ ਤੁਹਾਨੂੰ (CM ਯੋਗੀ) ਸਿੱਖ ਫਾਰ ਜਸਟਿਸ ਤੋਂ ਕੋਈ ਨਹੀਂ ਬਚਾ ਸਕੇਗਾ। ਲੋੜ ਪੈਣ 'ਤੇ ਸਿਆਸੀ ਕਤਲ ਵੀ ਕਰਨਗੇ। ਸਿੱਖ ਫਾਰ ਜਸਟਿਸਇਸ ਦਾ ਜਵਾਬ 22 ਜਨਵਰੀ ਨੂੰ ਦੇਵੇਗੀ।
ਯੋਗੀ ਆਦਿਤਿਆਨਾਥ ਤੋਂ ਪਹਿਲਾਂ ਭਗਵੰਤ ਮਾਨ ਨੂੰ ਵੀ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਸੀ ਕਿ ਪੰਜਾਬ ਦੇ ਗੈਂਗਸਟਰ ਮੇਰੇ ਨਾਲ ਸੰਪਰਕ ਕਰਨ 26 ਜਨਵਰੀ ਨੂੰ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ 'ਤੇ ਹਮਲਾ ਕਰਨਾ ਹੈ।
ਰਾਮ ਮੰਦਰ ਸਮਾਰੋਹ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਦੇਸ਼ ਦੀਆਂ ਸਾਰੀਆਂ ਏਜੰਸੀਆਂ ਇੱਥੇ ਮੌਜੂਦ ਹਨ। ਖੂਫ਼ੀਆਂ ਏਜੰਸੀ ਦੇ ਏਜੰਟ ਵੀ ਇੱਥੇ ਤਾਇਨਾਤ ਹਨ। ਪਿਛਲੇ 24 ਘੰਟਿਆਂ ਦੇ ਅੰਦਰ ਅਯੁੱਧਿਆ 'ਚ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸੁਰੱਖਿਆ ਏਜੰਸੀ ਦੇ ਸੂਤਰਾਂ ਅਨੁਸਾਰ ਸੀਐਮ ਯੋਗੀ ਨੂੰ ਭੇਜੇ ਧਮਕੀ ਭਰੇ ਸੰਦੇਸ਼ ਵਿੱਚ ਇੱਕ ਆਵਾਜ਼ ਰਿਕਾਰਡਿੰਗ ਕੀਤੀ ਗਈ ਹੈ। ਇਹ ਰਿਕਾਰਡਿੰਗ ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਇੱਕ ਸਥਾਨ ਤੋਂ ਮਿਲੀ ਸੀ। ਫਿਲਹਾਲ ਇਸ ਸੰਦੇਸ਼ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀ ਜਲਦ ਹੀ ਗ੍ਰਿਫਤਾਰ ਕੀਤੇ ਗਏ ਤਿੰਨਾਂ ਨੌਜਵਾਨਾਂ ਤੋਂ ਪੁੱਛਗਿੱਛ ਕਰ ਸਕਦੀ ਹੈ।
ਯੂਪੀ ATS ਨੇ ਵੀਰਵਾਰ 18 ਜਨਵਰੀ ਨੂੰ ਅਯੁੱਧਿਆ ਤੋਂ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਵਿੱਚੋਂ ਇੱਕ ਸੀਕਰ (ਰਾਜਸਥਾਨ) ਦਾ ਰਹਿਣ ਵਾਲਾ ਧਰਮਵੀਰ ਹੈ, ਜੋ ਆਪਣੇ ਦੋ ਸਾਥੀਆਂ ਨਾਲ ਅਯੁੱਧਿਆ ਜਾ ਰਿਹਾ ਸੀ। ਤਿੰਨੋਂ ਸ਼ੱਕੀ ਵਿਅਕਤੀ ਸੁੱਖਾ ਡੰਕੇ, ਅਰਸ਼ ਡੱਲਾ ਗੈਂਗ ਦੇ ਮੈਂਬਰ ਦੱਸੇ ਜਾਂਦੇ ਹਨ।
ਅਰਸ਼ ਡੱਲਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਹੈ। ਏਟੀਐਸ ਇਨ੍ਹਾਂ ਤਿੰਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਜਦੋਂਕਿ ਡੀਜੀ ਲਾਅ ਐਂਡ ਆਰਡਰ ਨੇ ਕਿਹਾ- ਯੂਪੀ ਏਟੀਐਸ ਨੇ ਅਯੁੱਧਿਆ ਵਿੱਚ ਚੈਕਿੰਗ ਅਪਰੇਸ਼ਨ ਦੌਰਾਨ 3 ਸ਼ੱਕੀ ਲੋਕਾਂ ਨੂੰ ਫੜਿਆ ਹੈ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਤਿੰਨੇ ਕਿਸ ਮਕਸਦ ਲਈ ਇੱਥੇ ਪੁੱਜੇ ਸਨ ਅਤੇ ਉਨ੍ਹਾਂ ਦਾ ਕੀ ਇਰਾਦਾ ਸੀ? ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ।