ਸ਼ਿਮਲਾ: ਪਿਛਲੇ ਮਹੀਨੇ 20 ਫਰਵਰੀ ਨੂੰ ਇੰਡੋ-ਤਿੱਬਤ ਬਾਰਡਰ ’ਤੇ ਬਰਫ਼ੀਲੇ ਤੂਫਾਨ ਵਿੱਚ ਲਾਪਤਾ ਇੱਕ ਹੋਰ ਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਜਵਾਨ ਦੀ ਪਛਾਣ ਨਿਤਿਨ ਰਾਣਾ (24) ਵਾਸੀ ਕਾਂਗੜਾ ਵਜੋਂ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਘੰਟਿਆਂ ਤਕ ਬਾਕੀ ਦੇ ਬਚੇ ਦੋ ਜਵਾਨਾਂ ਦੀ ਵੀ ਤਲਾਸ਼ ਕਰ ਲਈ ਜਾਏਗੀ। ਪੂਹ ਦੇ ਏਡੀਐਮ ਸ਼ਿਵ ਮੋਹਨ ਨੇ ਲਾਸ਼ ਬਰਾਮਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਯਾਦ ਰਹੇ ਕਿ 20 ਫਰਵਰੀ ਨੂੰ ਇੰਡੋ-ਤਿੱਬਤ ਬਾਰਡਰ ’ਤੇ ਗਲੇਸ਼ੀਅਰ ਵਿੱਚ 5 ਜਵਾਨ ਲਾਪਤਾ ਹੋ ਗਏ ਸਨ। ਇੱਕ ਜਵਾਨ ਨੂੰ ਤਾਂ ਤੁਰੰਤ ਬਰਫ਼ ਵਿੱਚੋਂ ਕੱਢ ਲਿਆ ਗਿਆ ਸੀ ਪਰ ਪੂਹ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ ਸੀ। ਇਸ ਤੋਂ ਬਾਅਦ ਇੱਕ ਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਸੀ।



ਹੁਣ ਤਕ ਪੰਜਾਂ ਵਿੱਚੋਂ ਤਿੰਨ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਇੱਕ ਪੱਛਮ ਬੰਗਾਲ ਤੇ ਦੋ ਹਿਮਾਚਲ ਦੇ ਰਹਿਣ ਵਾਲੇ ਹਨ। ਦੱਸ ਦੇਈਏ ਕਿ ਕਰੀਬ 500 ਜਵਾਨ ਲਾਪਤਾ ਜਵਾਨਾਂ ਦੀ ਤਲਾਸ਼ ਵਿੱਚ ਲੱਗੇ ਹਨ। ਇਸ ਕੰਮ ਲਈ ਡੀਆਰਡੀਓ ਦੀ ਵੀ ਮਦਦ ਲਈ ਜਾ ਰਹੀ ਹੈ।