ਨਵੀਂ ਦਿੱਲੀ: ਕਿਸਾਨ ਕ੍ਰੈਡਿਟ ਕਾਰਡ ਛੋਟੇ ਕਿਸਾਨਾਂ ਦੀ ਮਦਦ ਕਰਨ ਲਈ ਸਰਕਾਰ ਦੀ ਖ਼ਾਸ ਯੋਜਨਾ ਹੈ। ਭਾਰਤ ਸਰਕਾਰ ਕਿਸਾਨ ਕ੍ਰੈਡਿਟ ਕਾਰਡ ਰੱਖਣ ਵਾਲੇ ਛੋਟੇ ਕਿਸਾਨਾਂ ਨੂੰ ਬਿਨਾਂ ਗਾਰੰਟੀ ਦੇ 1.6 ਲੱਖ ਰੁਪਏ ਤਕ ਕੇਸੀਸੀ ਕਰਜ਼ ਦਿੰਦੀ ਹੈ।


ਮਾਹਿਰਾਂ ਮੁਤਾਬਕ ਕਿਸਾਨ ਤਿੰਨ ਸਾਲਾਂ 'ਚ ਪੰਜ ਲੱਖ ਰੁਪਏ ਤਕ ਦਾ ਕੇਸੀਸੀ ਲੋਨ ਲੈ ਸਕਦੇ ਹਨ। ਕੇਸੀਸੀ ਕਰਜ਼ 'ਤੇ ਵਿਆਜ਼ ਦਰ ਵੀ ਬਹੁਤ ਘੱਟ ਹੈ। ਇਹ ਸਿਰਫ਼ ਚਾਰ ਫੀਸਦ ਸਾਲਾਨਾ ਹੈ। ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਲੈਣ ਲਈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ 'ਚ ਅਕਾਊਂਟ ਖੁੱਲ੍ਹਵਾਉਣਾ ਲਾਜ਼ਮੀ ਹੁੰਦਾ ਹੈ।


ਕਿਸਾਨ ਕ੍ਰੈਡਿਟ ਕਾਰਡ ਪੰਜ ਸਾਲ ਲਈ ਲਾਜ਼ਮੀ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਸਾਰੇ ਕੇਸੀਸੀ ਕਰਜ਼ ਫ਼ਸਲ ਬੀਮਾ ਯੋਜਨਾ ਦੇ ਅੰਦਰ ਕਵਰ ਹੁੰਦੇ ਹਨ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਕਰੀਬ 2.5 ਕਰੋੜ ਕਿਸਾਨ ਕ੍ਰੈਡਿਟ ਕਾਰਡ ਵੰਡਣ ਜਾ ਰਹੀ ਹੈ। ਇਹ ਛੋਟੇ ਕਿਸਾਨਾਂ ਨੂੰ ਕੇਸੀਸੀ ਦੇ ਲਾਭ 'ਤੇ ਸਸਤੇ ਕੇਸੀਸੀ ਲੋਨ ਬਾਰੇ ਜਾਗਰੂਕ ਕਰਨਾ ਵੀ ਬਹੁਤ ਜ਼ਰੂਰੀ ਹੈ। ਕਿਸਾਨ ਕ੍ਰੈਡਿਟ ਕਾਰਡ ਲਈ ਆਨਲਾਇਨ ਵੀ ਬਿਨੈ ਕੀਤਾ ਜਾ ਸਕਦਾ ਹੈ।


ਸਭ ਤੋਂ ਪਹਿਲਾਂ pmkisan.gov.in ਵੈੱਬਸਾਈਟ 'ਤੇ ਜਾਓ।


ਕਿਸਾਨ ਕ੍ਰੈਡਿਟ ਕਾਰਡ ਫਾਰਮ ਡਾਊਨਲੋਡ ਕਰੋ।


ਇਸ ਫਾਰਮ ਨੂੰ ਜ਼ਮੀਨ ਦੇ ਕਾਗਜ਼, ਫਸਲ ਦੀ ਜਾਣਕਾਰੀ ਦੇ ਨਾਲ ਭਰਨਾ ਹੋਵੇਗਾ।


ਕਿਸਾਨ ਨੂੰ ਇਹ ਐਲਾਨ ਕਰਨਾ ਪਵੇਗਾ ਕਿ ਉਸ ਨੇ ਕਿਸੇ ਦੂਜੇ ਬੈਂਕ ਜਾਂ ਬ੍ਰਾਂਚ ਤੋਂ ਕੋਈ ਦੂਜਾ ਕਿਸਾਨ ਕ੍ਰੈਡਿਟ ਕਾਰਡ ਨਹੀਂ ਬਣਵਾਇਆ।


ਇਸ ਐਪਲੀਕੇਸ਼ਨ ਨੂੰ ਜਮ੍ਹਾ ਕਰਾਉਣ ਮਗਰੋਂ ਸਬੰਧਤ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਹੋ ਜਾਵੇਗਾ।


ਇਹ ਵੀ ਪੜ੍ਹੋ: ਬੀਜ ਘੁਟਾਲਾ 'ਤੇ ਅਕਾਲੀ ਦਲ ਦਾ 22 ਜ਼ਿਲ੍ਹਿਆਂ 'ਚ ਐਕਸ਼ਨ, ਕਸੂਤੀ ਘਿਰੀ ਕਾਂਗਰਸ


ਕਿਸਾਨ ਕ੍ਰੈਡਿਟ ਕਾਰਡ ਕੋ-ਅਪਰੇਟਿਵ ਬੈਂਕ ਤੇ ਖੇਤਰੀ ਗ੍ਰਾਮੀਣ ਬੈਂਕ ਤੋਂ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਇੰਡੀਆਂ ਤੇ ਆਈਡੀਬੀਆਈ ਬੈਂਕ ਤੋਂ ਇਲਾਵਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆਂ ਤੋਂ ਵੀ ਲਿਆ ਜਾ ਸਕਦਾ ਹੈ।



ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ