ਕਾਰ ਨੂੰ ਉਸ ਥਾਂ ਤੋਂ ਕਿਤੇ ਹੋਰ ਲਿਜਾਣਾ ਮੁਸ਼ਕਲ ਸੀ। ਇਸ ਲਈ ਇਸ ਕਾਰ ਨੂੰ ਵਿਸਫੋਟਕ ਜ਼ਰੀਏ ਉੱਥੋਂ ਹੀ ਉਡਾ ਦਿੱਤਾ ਸੀ। ਇਸ ਕਾਰ 'ਚ ਇੰਨਾ ਵਿਸਫੋਟ ਭਰਿਆ ਹੋਇਆ ਸੀ ਕਿ ਜਦੋਂ ਇਸ ਨੂੰ ਉਡਾਇਆ ਗਿਆ ਤਾਂ ਆਸਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਵੱਡੇ ਧਮਾਕੇ ਦੀ ਆਵਾਜ਼ ਸੁਣੀ ਗਈ।
ਹਾਲਾਂਕਿ ਕਾਰ 'ਚ ਵਿਸਫੋਟ ਤੋਂ ਪਹਿਲਾਂ ਆਸਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਗੱਡੀ 'ਚ ਵਿਸਫੋਟ ਇੰਨਾ ਜ਼ਿਆਦਾ ਸੀ ਕਿ ਵੱਡੀ ਤਬਾਹੀ ਹੋ ਸਕਦੀ ਸੀ। ਮੰਨਿਆ ਜਾ ਰਿਹਾ ਕਿ ਪੁਲਵਾਮਾ ਜਿਹੇ ਇਕ ਹੋਰ ਅੱਤਵਾਦੀ ਹਮਲੇ ਨੂੰ ਇਸ ਕਾਰ ਜ਼ਰੀਏ ਅੰਜ਼ਾਮ ਦਿੱਤਾ ਜਾਣਾ ਸੀ ਪਰ ਸੁਰੱਖਿਆ ਬਲਾਂ ਨੇ ਇਸ ਨੂੰ ਟਾਲ ਦਿੱਤਾ।