ਚੰਡੀਗੜ੍ਹ: ਪੱਤਰਕਾਰੀ ਜਗਤ ਦੀ ਅਹਿਮ ਸਖ਼ਸ਼ੀਅਤ ਤੇ ਦਿੱਗਜ਼ ਪੱਤਰਕਾਰ ਕੁਲਦੀਪ ਨਈਅਰ ਦਾ 95 ਸਾਲ ਦੀ ਉਮਰ ਅੱਜ ਦੇਹਾਂਤ ਹੋ ਗਿਆ। ਕੁਲਦੀਪ ਨਈਅਰ ਕਈ ਪੱਤਰਕਾਰੀ ਤੋਂ ਇਲਾਵਾ ਕਈ ਕਿਤਾਬਾਂ ਦੇ ਰਚੇਤਾ ਵੀ ਹਨ। ਅੱਜ ਦੁਪਹਿਰ ਇਕ ਵਜੇ ਲੋਧੀ ਘਾਟ ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।


ਇਸ ਤੋਂ ਇਲਾਵਾ ਉਹ ਭਾਰਤ ਸਰਕਾਰ ਦੇ ਪ੍ਰੈਸ ਸੂਚਨਾ ਅਧਿਕਾਰੀ ਦੇ ਅਹੁਦੇ ਤੇ ਕਈ ਸਾਲ ਸੇਵਾਵਾਂ ਦੇਣ ਤੋਂ ਬਾਅਦ ਯੂਐਨਆਈ, ਪੀਆਈਬੀ, ਦ ਸਟੇਟਸਮੈਨ, ਇੰਡੀਅਨ ਐਕਸਪ੍ਰੈਸ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ। ਨਈਅਰ 25 ਸਾਲ ਦ ਟਾਇਮਜ਼ ਲੰਦਨ ਦੇ ਪੱਤਰਕਾਰ ਵੀ ਰਹਿ ਚੁੱਕੇ ਹਨ।


ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਕਈ ਹਸਤੀਆਂ ਨੇ ਨਈਅਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।