Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ ਜਿਲ੍ਹੇ 'ਚ ਅੱਜ ਅੱਤਵਾਦੀਆਂ ਨੇ ਸੀਮਾ ਸੁਰੱਖਿਆ ਬਲ ਦੇ ਕਾਫਲੇ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਕਿ ਬੀਐਸਐਫ ਦਾ ਕਾਫਲਾ ਜੰਮੂ ਤੋਂ ਸ੍ਰੀਨਗਰ ਜਾ ਰਿਹਾ।
ਇਕ ਅਧਿਕਾਰੀ ਨੇ ਕਿਹਾ, 'ਕੁਲਗਾਮ ਜ਼ਿਲ੍ਹੇ 'ਚ ਕਾਂਜੀਗੁੰਡ ਖੇਤਰ ਦੇ ਮਾਲਪੋਰਾ 'ਚ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਤੇ ਅੱਤਵਾਦੀਆਂ ਨੇ ਬੀਐਸਐਫ ਦੇ ਕਾਫਲੇ 'ਤੇ ਗੋਲ਼ੀਬਾਰੀ ਕੀਤੀ। ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਮਲੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪਰ ਅੱਤਵਾਦੀਆਂ ਨੇ ਘੇਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab Police: ਪੰਜਾਬ ਪੁਲਿਸ ’ਚ ਸਬ ਇੰਸਪੈਕਟਰ ਦੀ ਭਰਤੀ ਲਈ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ, ਇੰਝ ਕਰੋ ਡਾਊਨਲੋਡ
ਕਸ਼ਮੀਰ ਖੇਤਰ ਦੀ ਪੁਲਿਸ ਨੇ ਆਈਜੀ ਵਿਜੇ ਕੁਮਾਰ ਦੇ ਹਵਾਲੇ ਨਾਲ ਕਿਹਾ, 'ਅੱਤਵਾਦੀਆਂ ਨੇ ਐਨਐਚਡਬਲਯੂ ਕੁਲਗਾਮ ਤੇ ਬੀਐਸਐਫ ਕਾਫਲੇ 'ਤੇ ਗੋਲ਼ੀਬਾਰੀ ਕੀਤੀ। ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅੱਤਵਾਦੀ ਘਿਰ ਗਏ ਹਨ।' ਬੁਲਾਰੇ ਨੇ ਕਿਹਾ ਕਿ ਘਟਨਾ ਸਥਾਨ 'ਤੇ ਅਤੇ ਸੁਰੱਖਿਆ ਕਰਮੀ ਪਹੁੰਚ ਗਏ ਹਨ।
ਇਹ ਵੀ ਪੜ੍ਹੋ: Gippy Grewal ਦਾ ‘ਹਥਿਆਰ 2’ 17 ਅਗਸਤ ਨੂੰ, ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਟ੍ਰੈਕ
ਇਹ ਵੀ ਪੜ੍ਹੋ: Farm Laws: ਖੇਤੀ ਕਾਨੂੰਨਾਂ 'ਤੇ ਕਾਂਗਰਸ ਦੀ ਬੀਜੇਪੀ ਨਾਲ ਮਿਲੀਭੁਗਤ, ਹਰਸਿਮਰਤ ਬਾਦਲ ਨੇ ਪੇਸ਼ ਕੀਤੇ ਸਬੂਤ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904