ਪੁਲਿਸ ਹੱਥ ਲੱਗੀ 42 ਕਿੱਲੋ ਚਰਸ, 17 ਸਾਲਾਂ ‘ਚ ਸਭ ਤੋਂ ਵੱਡੀ ਖੇਪ ਫੜੀ
ਏਬੀਪੀ ਸਾਂਝਾ | 11 Jun 2020 04:05 PM (IST)
ਪੁਲਿਸ ਨੇ ਪਿਛਲੇ 17 ਸਾਲਾਂ ‘ਚ ਇਸ ਸਭ ਤੋਂ ਵੱਡੀ ਚਰਸ ਖੇਪ ਨੂੰ ਫੜਿਆ। ਇਸ ਤੋਂ ਪਹਿਲਾਂ 2002 ਵਿਚ ਮਨਾਲੀ ‘ਚ 107 ਕਿੱਲੋ ਚਰਸ ਨਾਲ ਇੱਕ ਵਿਅਕਤੀ ਨੂੰ ਫੜਿਆ ਗਿਆ ਸੀ।
ਫਾਈਲ ਫੋਟੋ
ਕੁੱਲੂ: ਪੁਲਿਸ ਚਰਸ ਦੀ ਵੱਡੀ ਖੇਪ ਫੜਨ ਵਿੱਚ ਕਾਮਯਾਬ ਹੋਈ ਹੈ। ਇਸੇ ਕੜੀ ਵਿੱਚ ਹੈੱਡ ਕਾਂਸਟੇਬਲ ਜਗਦੀਸ਼ ਦੀ ਅਗਵਾਈ ਵਿੱਚ ਬੰਜਾਰ ਥਾਣੇ ਦੀ ਟੀਮ ਨੇ ਫੱਗੂ ਪੁਲ ਨੇੜੇ ਚੈਕਿੰਗ ਦੌਰਾਨ ਪਿਕਅਪ ਐਚਪੀ 41 0675 ਚਾਲਕ ਲੀਲਾਧਰ ਨਿਵਾਸੀ ਰਿਵਾਲਸਰ ਜ਼ਿਲ੍ਹਾ ਮੰਡੀ ਨੇ ਟਰੱਕ ਦੀ ਬੌਡੀ ਵਿੱਚ ਚਰਸ ਲੁਕਾਉਣ ਲਈ ਜਗ੍ਹਾ ਬਣਾਈ ਹੋਈ ਸੀ। ਪੁਲਿਸ ਨੇ ਇਸ ਦੀ ਚੈਕਿੰਗ ਦੌਰਾਨ ਟਰੱਕ ਚੋਂ 42.05 ਕਿੱਲੋ ਚਰਸ ਬਰਾਮਦ ਕੀਤੀ। ਇਸ ਨੂੰ ਪੁਲਿਸ ਵੱਡੀ ਸਫਲਤਾ ਮੰਨ ਰਹੀ ਹੈ। ਦੱਸ ਦਈਏ ਕਿ ਕੁੱਲੂ ਪੁਲਿਸ ਨੇ ਜੁਲਾਈ 2019 ਤੋਂ ਲਗਪਗ 218 ਕਿਲੋ ਚਰਸ ਬਰਾਮਦ ਕੀਤੀ ਹੈ। ਚਰਸ ਸਪਲਾਇਰ ਖਿਲਾਫ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਐਸਪੀ ਗੌਰਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬੰਜਾਰ ਥਾਣੇ ਦੀ ਟੀਮ ਨਸ਼ਿਆਂ ਦੇ ਵੱਡੇ ਮਾਫੀਆ ਨੂੰ ਇੱਕ ਵੱਡੀ ਖੇਪ ਨਾਲ ਲਗਾਤਾਰ ਗ੍ਰਿਫਤਾਰ ਕਰ ਰਹੀ ਹੈ। ਪੁਲਿਸ ਦੀ ਕਾਰਵਾਈ ਨਾਲ ਇਲਾਕੇ ‘ਚ ਹਲਚਲ ਮਚ ਗਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904