ਨਵੀਂ ਦਿੱਲੀ: ਦੇਸ਼ ਦੇ ਬਹੁਤ ਮਸ਼ਹੂਰ ਤੇ ਵੱਡੇ ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਦੇ ਪਰਿਵਾਰ ਨਾਲ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਨਸਲੀ ਸਲੂਕ ਦਾ ਮਾਮਲਾ ਸਾਹਮਣੇ ਆਇਆ ਹੈ। ਕੁਮਾਰ ਮੰਗਲਮ ਬਿਰਲਾ ਦੀ ਬੇਟੀ ਅਨਨਿਆ ਬਿਰਲਾ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਨਨਿਆ ਬਿਰਲਾ ਨੇ ਆਪਣੇ ਟਵੀਟ ਵਿੱਚ ਲਿਖਿਆ, ਇਸ ਰੈਸਟੋਰੈਂਟ ‘ਸਕੋਪਾ ਇਟਾਲੀਅਨ ਰੂਟਸ’ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ। ਇਹ ਬਹੁਤ ਨਸਲੀ ਤੇ ਦੁਖੀ ਕਰਨ ਵਾਲਾ ਵਿਵਹਾਰ ਹੈ। ਤੁਹਾਨੂੰ ਆਪਣੇ ਗਾਹਕਾਂ ਨਾਲ ਸਹੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ। ਇਹ ਸਹੀ ਨਹੀਂ ਹੈ।


ਅਨਨਿਆ ਨੇ ਇਕ ਹੋਰ ਟਵੀਟ ਕੀਤਾ
ਇਸ ਤੋਂ ਬਾਅਦ ਅਨਨਿਆ ਬਿਰਲਾ ਨੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ, “ਅਸੀਂ ਰੈਸਟੋਰੈਂਟ ਵਿੱਚ ਖਾਣੇ ਦੇ ਲਈ 3 ਘੰਟੇ ਇੰਤਜ਼ਾਰ ਕੀਤਾ। ਸ਼ੈੱਫ ਐਨਟੋਨਿਜ਼ ਵੇਟਰ ਜੋਸ਼ੂਆ ਸਿਲਵਰਮੈਨ ਨੇ ਮੇਰੀ ਮਾਂ ਨਾਲ ਬਹੁਤ ਬੇਰਹਿਮੀ ਨਾਲ ਵਿਵਹਾਰ ਕੀਤਾ ਜਿਸ ਨੂੰ ਅਸਲ ਵਿੱਚ ਨਸਲਵਾਦੀ ਕਿਹਾ ਜਾਵੇਗਾ। ਇਹ ਸਹੀ ਨਹੀਂ ਹੈ। ”

ਕੁਮਾਰ ਮੰਗਲਮ ਦੀ ਪਤਨੀ ਅਤੇ ਬੇਟੇ ਨੇ ਵੀ ਟਵੀਟ ਕੀਤਾ
ਕੁਮਾਰ ਮੰਗਲਮ ਬਿਰਲਾ ਦੀ ਪਤਨੀ ਨੀਰਜਾ ਬਿਰਲਾ ਤੇ ਅਨਨਿਆ ਬਿਰਲਾ ਦੀ ਮਾਂ ਨੇ ਵੀ ਆਪਣੇ ਟਵੀਟ ਵਿੱਚ ਉਨ੍ਹਾਂ ਨਾਲ ਵਾਪਰੀ ਨਸਲਵਾਦ ਦੀ ਘਟਨਾ ਬਾਰੇ ਦੱਸਿਆ। ਨੀਰਜਾ ਬਿਰਲਾ ਨੇ ਆਪਣੇ ਟਵੀਟ ਵਿੱਚ ਲਿਖਿਆ, “ਰੈਸਟੋਰੈਂਟ ਨੂੰ ਕਿਸੇ ਵੀ ਗਾਹਕ ਨਾਲ ਅਜਿਹੇ ਰੁੱਖੇ ਢੰਗ ਨਾਲ ਪੇਸ਼ ਆਉਣ ਦਾ ਕੋਈ ਅਧਿਕਾਰ ਨਹੀਂ। ਨੀਰਜਾ ਬਿਰਲਾ ਦੇ ਬੇਟੇ ਤੇ ਕ੍ਰਿਕਟਰ ਆਰੀਅਮਨ ਬਿਰਲਾ ਨੇ ਵੀ ਇਸ ਸਾਰੀ ਘਟਨਾ 'ਤੇ ਅਫਸੋਸ ਜਤਾਉਂਦਿਆਂ ਆਪਣੇ ਟਵੀਟ ਵਿੱਚ ਲਿਖਿਆ, "ਦੁਨੀਆ ਵਿੱਚ ਅਜੇ ਵੀ ਨਸਲਵਾਦ ਹੈ ਤੇ ਇਹ ਇੱਕ ਸੱਚਾਈ ਹੈ।"

ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਹਨ ਪ੍ਰਤੀਕ੍ਰਿਆਵਾਂ
ਸੋਸ਼ਲ ਮੀਡੀਆ 'ਤੇ ਅਨਨਿਆ ਬਿਰਲਾ ਦੇ ਟਵੀਟ' ਤੇ ਯੂਜ਼ਰਸ ਜ਼ਬਰਦਸਤ ਪ੍ਰਤੀਕਿਰਿਆ ਦੇ ਰਹੇ ਹਨ। ਅਨਨਿਆ ਬਿਰਲਾ ਦੇ ਟਵੀਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਵੀ ਪ੍ਰਤੀਕ੍ਰਿਆ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਅਨਨਿਆ ਬਿਰਲਾ, ਆਦਿਤਿਆ ਗਰੁੱਪ ਆਫ਼ ਬਿਰਲਾ ਦੇ ਚੇਅਰਮੈਨ ਕੁਮਾਰ ਮੰਗਲਮ ਦੀ ਬੇਟੀ ਹੈ ਤੇ ਇੱਕ ਗਾਇਕਾ ਹੈ। ਉਹ ਈ-ਕਾਮਰਸ ਕੰਪਨੀ ਕਿਊਰੋਕਾਰਟ ਦੀ ਸੰਸਥਾਪਕ ਤੇ ਸੀਈਓ ਵੀ ਹਨ।