ਬੰਗਲੂਰੂ: ਸਾਲ 2019 ਵਿੱਚ ਬੀਜੇਪੀ ਨੂੰ ਟੱਕਰਣ ਲਈ ਅੱਜ ਕਰਨਾਟਕ ਵਿੱਚ ਇਬਾਰਤ ਲਿਖੀ ਜਾ ਰਹੀ ਹੈ। ਜਨਤਾ ਦਲ ਸੈਕੂਲਰ (ਜੇਡੀਐਸ) ਦੇ ਲੀਡਰ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿੱਚ ਬੀਜੇਪੀ ਵਿਰੋਧੀ ਲੀਡਰ ਇਕੱਠੇ ਹੋਏ ਹਨ।

https://twitter.com/raghav_chadha/status/999233936646688769

ਇਸ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੋਂ ਇਲਾਵਾ ਗੈਰ ਬੀਜੇਪੀ ਸਰਕਾਰਾਂ ਵਾਲੇ ਕਈ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਹਿਮ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਮਾਇਆਵਤੀ ਵੀ ਪਹੁੰਚੇ ਹਨ।

https://twitter.com/INCIndia/status/999232442136379392

ਦਰਅਸਲ ਵਿਰੋਧੀ ਪਾਰਟੀਆਂ ਇਸ ਸਹੁੰ ਚੁੱਕ ਸਮਾਗਮ ਰਾਹੀਂ ਆਪਣੀ ਇਕਮੁੱਠਤਾ ਦਾ ਸੰਕੇਤ ਦੇ ਰਹੀਆਂ ਹਨ। ਖੇਤਰੀ ਪਾਰਟੀਆਂ ਦੇ ਲੀਡਰਾਂ ਨੇ ਇੱਥੇ ਇੱਕ-ਦੂਜੇ ਨਾਲ ਮੀਟਿੰਗ ਵੀ ਕੀਤਾ। ਇਸ ਦੀਆਂ ਤਸਵੀਰਾਂ ਬਕਾਇਦਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ।

https://twitter.com/ANI/status/999203943094931457

https://twitter.com/ANI/status/999196896643121152