ਨਵੀਂ ਦਿੱਲੀ: ਢਾਈ ਮਹੀਨਿਆਂ ਬਾਅਦ ਭਾਰਤ ਅਤੇ ਚੀਨ (India And China) ਦੇ ਕੋਰ ਕਮਾਂਡਰਾਂ ਨੇ ਐਲਏਸੀ 'ਤੇ ਤਣਾਅ (India China Standoff) ਖ਼ਤਮ ਕਰਨ ਲਈ ਇੱਕ ਵਾਰ ਫਿਰ ਬੈਠਕ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਕਮਾਂਡਰ ਪੱਧਰ ਦੀ ਇਹ 9ਵੀਂ ਮੀਟਿੰਗ ਸੀ। ਇਹ ਮੁਲਾਕਾਤ ਚੀਨ ਵਿੱਚ ਐਲਏਸੀ (LAC) ਦੇ ਨਾਲ ਲੱਗਦੇ ਮੋਲਡੋ ਵਿੱਚ ਹੋਈ। ਇਹ ਬੈਠਕ 17 ਘੰਟਿਆਂ ਤੋਂ ਵੱਧ ਸਮੇਂ ਤਕ ਚੱਲੀ, ਜਿਸ ਵਿਚ ਸਰਹੱਦ ‘ਤੇ ਰੁਕਾਵਟ ਨੂੰ ਘਟਾਉਣ ਦੀ ਗੱਲ ਕੀਤੀ ਗਈ।


ਜਾਣਕਾਰੀ ਮੁਤਾਬਕ ਐਤਵਾਰ ਨੂੰ 14ਵੀਂ ਕੋਰ (ਫਾਇਰ ਐਂਡ ਫਿਊਰੀ ਕੋਰ) ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਜੀਕੇ ਮੈਨਨ ਨੇ ਭਾਰਤੀ ਫੌਜ ਦੀ ਅਗਵਾਈ ਕੀਤੀ। ਉਧਰ ਪੀਐਲਏ-ਆਰਮੀ ਦੇ ਦੱਖਣੀ ਜ਼ਿੰਗਜਿਆਂਗ ਜ਼ਿਲ੍ਹੇ ਦਾ ਕਮਾਂਡਰ ਨੇ ਚੀਨ ਵਲੋਂ ਇਸ ਗੱਲਬਾਤ ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ:  Support Farmers: ਪੰਜਾਬ ਦੇ ਸਾਰੇ ‘ਆਪ’ ਵਿਧਾਇਕ ਵੀ ਟਰੈਕਟਰ ਨਾਲ ਜਾਣਗੇ ਦਿੱਲੀ, ਕਰਨਗੇ ਕਿਸਾਨਾਂ ਦਾ ਸਮਰਥਨ

ਤਣਾਅ ਨੂੰ ਘਟਾਉਣ ਲਈ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਇੱਕ ਦੂਜੇ ਨੂੰ ਮਿਲ ਰਹੇ ਸੀ ਅਤੇ ਇਸ ਮੁੱਦੇ 'ਤੇ ਲਗਾਤਾਰ ਵਿਚਾਰ ਵਟਾਂਦਰੇ ਕਰ ਰਹੇ ਸੀ। ਦੱਸ ਦੇਈਏ ਕਿ ਪਿਛਲੇ ਸਾਲ ਯਾਨੀ ਮਈ 2020 ਤੋਂ ਚੀਨੀ ਫੌਜ ਨੇ 826 ਕਿਲੋਮੀਟਰ ਲੰਬੀ ਪੂਰਬੀ ਲੱਦਾਖ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ 'ਤੇ ਕੋਰੋਨਾ ਮਹਾਮਾਰੀ ਦੌਰਾਨ ਕਈ ਥਾਂਵਾਂ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਗੈਲਵਨ ਵੈਲੀ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਹਿੰਸਕ ਝੜਪ ਹੋਈ।

ਸਰਹੱਦ 'ਤੇ ਇਸ ਝੜਪ ਵਿਚ ਭਾਰਤ ਦੇ 20 ਸਿਪਾਹੀਆਂ ਨੇ ਵੀਰਗਤੀ ਹਾਸਲ ਕੀਤੀ। ਇਸ ਝੜਪ ਵਿੱਚ ਚੀਨੀ ਫੌਜ ਨੂੰ ਵੀ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਚੀਨੀ ਫੌਜਾਂ ਨੇ ਹਾਟ-ਸਪਰਿੰਗ, ਗੋਗਰਾ ਅਤੇ ਫਿੰਗਰ ਖੇਤਰ ਵਿਚ ਵੀ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਫਿੰਗਰ-ਏਰੀਆ 4 ਤੋਂ ਫਿੰਗਰ 8 ਤੱਕ, ਚੀਨੀ ਫੌਜ ਨੇ ਪਹਿਲੀ ਵਾਰ ਕਬਜ਼ਾ ਲਿਆ ਅਤੇ ਆਪਣੇ ਸੈਨਿਕਾਂ ਦੀਆਂ ਬੈਰਕਾਂ, ਖਾਈ ਅਤੇ ਹੈਲੀਪੈਡ ਤਿਆਰ ਕੀਤੇ। ਇਸ 'ਤੇ ਵੀ 5-6 ਮਈ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ।

ਇਹ ਵੀ ਪੜ੍ਹੋTractor Rally on Republic Day: ਸੰਯੁਕਤ ਕਿਸਾਨ ਮੋਰਚਾ ਵਲੋਂ ਗਣਤੰਤਰ ਦਿਵਸ 'ਤੇ ਕਿਸਾਨਾਂ ਨੂੰ ਟਰੈਕਟਰ ਪਰੇਡ ਬਾਰੇ ਹਿਦਾਇਤਾਂ ਜਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904