ਨਵੀਂ ਦਿੱਲੀ: ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਦਾ ਰੂਟ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ, ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਵਾਪਿਸ ਸਿੰਘੂ ਸਰਹੱਦ 'ਤੇ ਪਰਤੇਗਾ। ਕਿਸਾਨ ਆਗੂ ਮਾਰਚ ਵਿੱਚ ਵੱਖ ਵੱਖ ਗੱਡੀਆਂ ਵਿੱਚ ਅੱਗੇ ਹੋਣਗੇ। ਝਾਕੀਆਂ ਦੀਆਂ ਗੱਡੀਆਂ ਟਰੈਕਟਰ ਮਾਰਚ ਦੇ ਵਿੱਚਕਾਰ ਚੱਲਣਗੀਆਂ। ਸਾਰਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋਵੇਗਾ। ਟਰੈਕਟਰ 'ਤੇ ਕੋਈ ਮਿਊਜ਼ਿਕ ਜਾਂ ਲਾਊਡਸਪੀਕਰ ਨਹੀਂ ਚਲੇਗਾ। ਕੌਮੀ ਝੰਡਾ ਅਤੇ ਕਿਸਾਨ ਐਸੋਸੀਏਸ਼ਨਾਂ ਦਾ ਝੰਡਾ ਟਰੈਕਟਰ 'ਤੇ ਲਗਾਇਆ ਜਾਵੇਗਾ।
ਗਣਤੰਤਰ ਦਿਵਸ ਪਰੇਡ ਲਈ ਪੁਲਿਸ ਨੇ ਕੀਤੇ ਖ਼ਾਸ ਪ੍ਰਬੰਧ, ਇਨ੍ਹਾਂ ਰੂਟਸ ਤੋਂ ਬਚ ਕੇ ਨਿਕਲੋ
ਅੰਤਮ ਰੂਪ ਰੇਖਾ ਕੱਲ ਤੱਕ ਤਿਆਰ ਕੀਤੀ ਜਾਏਗੀ ਕਿ ਕਿਹੜੇ ਨਾਅਰੇ ਲਗਾਏ ਜਾਣ ਜਾਂ ਨਹੀਂ। ਡਾਕਟਰ ਅਤੇ ਮਕੈਨਿਕ ਅਤੇ ਲੰਗਰਕਿਥੇ-ਕਿਥੇ ਉਪਲਬਧ ਹੋਣਗੇ ਇਹ ਪੂਰਾ ਸਿਸਟਮ ਮਾਰਚ ਦੌਰਾਨ ਐਕਟਿਵ ਹੋਵੇਗਾ। ਮਾਰਚ ਦੌਰਾਨ ਪੂਰਾ ਸਿਸਟਮ ਐਕਟਿਵ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਵਲੰਟੀਅਰ ਪੂਰੇ ਮਾਰਚ ਦਾ ਸੰਚਾਲਨ ਕਰਨਗੇ। ਕਿਸਾਨ ਜਥੇਬੰਦੀਆਂ ਵੱਲੋਂ ਨਾਅਰੇ ਦਿੱਤੇ ਜਾਣਗੇ। ਗਾਜ਼ੀਪੁਰ ਸਰਹੱਦ ਦਾ ਰਸਤਾ ਢਾਸਨਾ ਦੇ ਰਸਤੇ 46 ਕਿਲੋਮੀਟਰ ਦਾ ਰਸਤਾ ਹੋਵੇਗਾ। ਕੱਲ੍ਹ 12 ਵਜੇ ਤੱਕ, ਰੂਟ ਦਾ ਪੂਰਾ ਨਕਸ਼ਾ ਨੈੱਟ 'ਤੇ ਉਪਲਬਧ ਹੋ ਜਾਵੇਗਾ।
ਟਰੈਕਟਰ ਪਰੇਡ ਖਰਾਬ ਕਰਨ ਲਈ ਪਾਕਿਸਤਾਨ 'ਚ ਬਣੇ 308 ਟਵਿੱਟਰ ਹੈਂਡਲ, ਦਿੱਲੀ ਪੁਲਿਸ ਹੋਈ ਸਤਰਕ
ਇਨ੍ਹਾਂ ਰੂਟਸ ਦਾ ਫੈਸਲਾ ਕਿਸਾਨਾਂ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਜੇਕਰ ਕਿਸਾਨ ਪਰੇਡ 'ਚ ਕੋਈ ਵੀ ਬਦਲਾਅ ਹੁੰਦਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਹ ਸਭ ਦੇਖੇਗਾ। ਪਰੇਡ 'ਚ ਦੋ ਤੋਂ ਢਾਈ ਲੱਖ ਟਰੈਕਟਰ ਹਿੱਸਾ ਲੈਣਗੇ। ਤਿੰਨ ਜਾਂ ਚਾਰ ਲੋਕ ਇੱਕ ਟਰੈਕਟਰ 'ਤੇ ਬੈਠ ਸਕਦੇ ਹਨ ਪਰ ਟਰਾਲੀ ਪਰੇਡ ਵਿੱਚ ਨਹੀਂ ਜਾਵੇਗੀ। ਪਰੇਡ 'ਚ ਸਿਰਫ ਝਾਕੀ ਦੀਆਂ ਟਰਾਲੀਆਂ ਸ਼ਾਮਲ ਕੀਤੀਆਂ ਜਾਣਗੀਆਂ, ਬਾਕੀ ਸਿਰਫ ਟਰੈਕਟਰ ਹੀ ਮਾਰਚ 'ਚ ਸ਼ਾਮਲ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚਾ ਨੇ ਅਪੀਲ ਕੀਤੀ ਹੈ ਕਿ ਜੇ ਟਰੈਕਟਰ ਮਾਰਚ ਸ਼ਾਂਤਮਈ ਰਿਹਾ ਤਾਂ ਕਿਸਾਨ ਜਿੱਤੇਗਾ ਅਤੇ ਜੇ ਹਿੰਸਾ ਹੋਈ ਤਾਂ ਸਰਕਾਰ ਜਿੱਤੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਟਰੈਕਟਰ ਪਰੇਡ 'ਚ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ, ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਧਿਆਨ, ਨਹੀਂ ਤਾਂ ਹੋ ਜਾਵੇਗੀ ਸਰਕਾਰ ਦੀ ਜਿੱਤ
ਏਬੀਪੀ ਸਾਂਝਾ
Updated at:
24 Jan 2021 10:05 PM (IST)
ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਦਾ ਰੂਟ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ, ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਵਾਪਿਸ ਸਿੰਘੂ ਸਰਹੱਦ 'ਤੇ ਪਰਤੇਗਾ। ਕਿਸਾਨ ਆਗੂ ਮਾਰਚ ਵਿੱਚ ਵੱਖ ਵੱਖ ਗੱਡੀਆਂ ਵਿੱਚ ਅੱਗੇ ਹੋਣਗੇ। ਝਾਕੀਆਂ ਦੀਆਂ ਗੱਡੀਆਂ ਟਰੈਕਟਰ ਮਾਰਚ ਦੇ ਵਿੱਚਕਾਰ ਚੱਲਣਗੀਆਂ। ਸਾਰਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋਵੇਗਾ।
- - - - - - - - - Advertisement - - - - - - - - -