ਨਵੀਂ ਦਿੱਲੀ: ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ 60 ਦਿਨ ਹੋ ਗਏ ਹਨ। ਹੁਣ ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਕਿਸਾਨ ਵੱਡੀ ਗਿਣਤੀ 'ਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਤੋਂ ਦਿੱਲੀ ਬਾਰਡਰ 'ਤੇ ਪਹੁੰਚ ਰਹੇ ਹਨ। ਹਜ਼ਾਰਾਂ ਕਿਸਾਨ ਪਹਿਲਾਂ ਹੀ ਸਿੰਘੂ ਸਰਹੱਦ 'ਤੇ ਕਰੀਬ ਦੋ ਮਹੀਨਿਆਂ ਤੋਂ ਟਰੈਕਟਰਾਂ 'ਚ ਰਹਿ ਰਹੇ ਹਨ ਅਤੇ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਉਹ ਛੇ ਮਹੀਨਿਆਂ ਦੀ ਰਾਸ਼ਨ ਵਿਵਸਥਾ ਲੈ ਕੇ ਆਏ ਹਨ।
ਇਸ ਦੇ ਨਾਲ ਹੀ ਗਣਤੰਤਰ ਦਿਵਸ ਤੋਂ ਦੋ ਦਿਨ ਪਹਿਲਾਂ, ਹਜ਼ਾਰਾਂ ਟਰੈਕਟਰ ਸਰਹੱਦ 'ਤੇ ਪਹੁੰਚ ਗਏ ਹਨ। ਅੱਜ ਸਵੇਰੇ ਲਗਭਗ 35 ਟਰੈਕਟਰ ਸਿੰਘੂ ਬਾਰਡਰ ਅੰਬਾਲਾ ਤੋਂ ਆ ਚੁੱਕੇ ਹਨ। ਟਰੈਕਟਰਾਂ 'ਤੇ ਪੋਸਟਰ ਹੈ ਜਿਸ 'ਚ ਲਿਖਿਆ ਹੈ,'ਭਾਰਤੀ ਕਿਸਾਨ ਯੂਨੀਅਨ (ਚੜੂਨੀ) ਅੰਬਾਲਾ ਤੋਂ ਦਿੱਲੀ ਪਰੇਡ ਲਈ ਟਰੈਕਟਰ ਫਰੰਟ'। ਕਿਸਾਨਾਂ ਦਾ ਦਾਅਵਾ ਹੈ ਕਿ ਵੱਡੀ ਗਿਣਤੀ 'ਚ ਟਰੈਕਟਰ ਸਿੰਘੂ ਸਰਹੱਦ 'ਤੇ ਪਹੁੰਚ ਰਹੇ ਹਨ। ਏਬੀਪੀ ਨਿਊਜ਼ ਨੇ ਇਨ੍ਹਾਂ ਕਿਸਾਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਟਰੈਕਟਰ ਪਰੇਡ ਖਰਾਬ ਕਰਨ ਲਈ ਪਾਕਿਸਤਾਨ 'ਚ ਬਣੇ 308 ਟਵਿੱਟਰ ਹੈਂਡਲ, ਦਿੱਲੀ ਪੁਲਿਸ ਹੋਈ ਸਤਰਕ
ਇਨ੍ਹਾਂ ਵਿੱਚੋਂ ਅੰਬਾਲਾ ਦਾ ਇੱਕ ਕਿਸਾਨ ਜਸਪ੍ਰੀਤ ਕਹਿੰਦਾ ਹੈ ਕਿ ਸਾਡੇ ਕੋਲ ਸਿੰਘੂ ਸਰਹੱਦ ’ਤੇ ਢਾਈ ਲੱਖ ਤੋਂ ਵੱਧ ਟਰੈਕਟਰ ਹਨ। ਸਾਡੇ ਹੋਰ ਵੀ ਸਾਥੀ ਹਨ ਜੋ ਅਜੇ ਵੀ ਰਸਤੇ 'ਚ ਹਨ। ਜਦ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਇਥੋਂ ਨਹੀਂ ਜਾਵਾਂਗੇ। ਅੰਬਾਲਾ ਦੇ ਇੱਕ ਕਿਸਾਨ ਸੁਖਵੀਰ ਦਾ ਕਹਿਣਾ ਹੈ ਕਿ ਅਸੀਂ 10 ਘੰਟੇ ਦੀ ਯਾਤਰਾ ਕਰਨ ਤੋਂ ਬਾਅਦ ਆਏ ਹਾਂ ਅਤੇ ਕਾਨੂੰਨ ਨੂੰ ਰੱਦ ਕਰਨ ਤੋਂ ਬਾਅਦ ਹੀ ਵਾਪਸ ਜਾਵਾਂਗੇ। ਟਰੈਕਟਰ ਰੈਲੀ ਸਰਕਾਰ 'ਤੇ ਦਬਾਅ ਪਾਏਗੀ। ਟਰੈਕਟਰਾਂ ਦੀ ਇਕ ਲੰਬੀ ਕਤਾਰ ਹਰਿਆਣਾ ਤੋਂ ਦਿੱਲੀ ਆਉਂਦੀ ਨਜ਼ਰ ਆ ਰਹੀ ਹੈ, ਜਿਸ ਨੂੰ ਬਾਰਡਰ 'ਤੇ ਹੀ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਹੈ।
ਕਿਸਾਨਾਂ ਦੇ ਰੂਟ ਮੈਪ ਨੂੰ ਦਿੱਲੀ ਪੁਲਿਸ ਵਲੋਂ ਮਨਜ਼ੂਰੀ, 26 ਜਨਵਰੀ ਨੂੰ ਇਨ੍ਹਾਂ ਤਿੰਨ ਥਾਂਵਾਂ 'ਤੇ ਨਿਕਲੇਗੀ ਟਰੈਕਟਰ ਪਰੇਡ
ਕਿਸਾਨ ਆਗੂ ਅਮਰਜੀਤ ਸਿੰਘ ਨੇ ਅੱਗੇ ਕਿਹਾ ਕਿ ਇਹ ਪਰੇਡ ਹੈ, ਟਰੈਕਟਰ ਰੈਲੀ ਨਹੀਂ। ਉਥੇ ਝਾਂਕੀਆਂ ਵੀ ਹੋਣਗੀਆਂ। ਇਕ ਲੱਖ ਤੋਂ ਉਪਰ ਟਰੈਕਟਰ ਹੋਣਗੇ। ਆਜ਼ਾਦੀ ਦੇ ਸਮੇਂ ਵੀ ਪਹਿਲੇ ਗਣਤੰਤਰ ਦਿਵਸ 'ਤੇ ਟਰੈਕਟਰ ਨਾਲ ਪਰੇਡ ਕੀਤੀ ਗਈ ਸੀ। ਅਸੀਂ ਸਿੰਘੂ ਸਰਹੱਦ ਤੋਂ ਸੰਜੇ ਗਾਂਧੀ ਟਰਾਂਸਪੋਰਟ, ਫਿਰ ਉਥੋਂ ਬਵਾਨਾ ਖਰਖੋੜਾ ਅਤੇ ਅੰਤ ਵਿੱਚ ਉੱਥੋਂ ਵਾਪਸ ਆਵਾਂਗੇ। ਸਾਡਾ ਕੁਲ ਰਸਤਾ 100 ਕਿਲੋਮੀਟਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਰੈਲੀ ਲਈ ਸਿੰਘੂ ਬਾਰਡਰ ਪਹੁੰਚੇ ਹਜ਼ਾਰਾਂ ਟਰੈਕਟਰ, ਲੱਖਾਂ ਟਰੈਕਟਰ ਪਹੁੰਚਣ ਦਾ ਦਾਅਵਾ
ਏਬੀਪੀ ਸਾਂਝਾ
Updated at:
24 Jan 2021 08:00 PM (IST)
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ 60 ਦਿਨ ਹੋ ਗਏ ਹਨ। ਹੁਣ ਕਿਸਾਨ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਕਿਸਾਨ ਵੱਡੀ ਗਿਣਤੀ 'ਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਤੋਂ ਦਿੱਲੀ ਬਾਰਡਰ 'ਤੇ ਪਹੁੰਚ ਰਹੇ ਹਨ।
- - - - - - - - - Advertisement - - - - - - - - -