ਅੰਕਾਰਾ: ਸਮੁੰਦਰੀ ਡਾਕੂਆਂ ਨੇ ਪੱਛਮੀ ਅਫਰੀਕਾ ਦੇ ਤੱਟ 'ਤੇ ਤੁਰਕੀ ਦੇ ਸਮੁੰਦਰੀ ਮਾਲ ਜਹਾਜ਼ 'ਤੇ ਹਮਲਾ ਕੀਤਾ ਹੈ, ਜਿਸ 'ਚ ਇਕ ਮਲਾਹ ਦੀ ਮੌਤ ਹੋ ਗਈ ਅਤੇ 15 ਹੋਰਾਂ ਨੂੰ ਅਗਵਾ ਕਰ ਲਿਆ ਗਿਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ। ਤੁਰਕੀ ਮਰੀਨ ਡਾਇਰੈਕਟੋਰੇਟ ਨੇ ਦੱਸਿਆ ਕਿ ਐਮਵੀ ਮੋਜ਼ਾਰਟ ਨਾਮ ਦੇ ਸਮੁੰਦਰੀ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੇ ਸ਼ੁਰੂਆਤ 'ਚ ਆਪਣੇ ਆਪ ਨੂੰ ਇਕ ਸੁਰੱਖਿਅਤ ਜਗ੍ਹਾ 'ਚ ਬੰਦ ਕਰ ਲਿਆ ਸੀ ਪਰ ਲੁਟੇਰੇ ਤਕਰੀਬਨ ਛੇ ਘੰਟਿਆਂ ਬਾਅਦ ਉਥੇ ਪਹੁੰਚ ਗਏ, ਜਿਸ ਕਾਰਨ ਟਕਰਾਅ ਦੌਰਾਨ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ ਹੋ ਗਈ।
ਤੁਰਕੀ ਮੀਡੀਆ ਨੇ ਮ੍ਰਿਤਕ ਚਾਲਕ ਦਲ ਦੇ ਮੈਂਬਰ ਦੀ ਪਛਾਣ ਫਰਮਾਨ ਇਸਮਾਈਲੋਵ ਵਜੋਂ ਕੀਤੀ ਹੈ ਜੋ ਕਿ ਅਜ਼ਰਬਾਈਜਾਨ ਦਾ ਵਸਨੀਕ ਹੈ ਅਤੇ ਪੇਸ਼ੇ ਅਨੁਸਾਰ ਇੱਕ ਇੰਜੀਨੀਅਰ ਹੈ, ਜੋ ਕਿ ਜਹਾਜ਼ 'ਚ ਇਕਲੌਤਾ ਗੈਰ ਤੁਰਕੀ ਮੈਂਬਰ ਸੀ।
ਕਿਸਾਨ ਦੀ ਸੜੀ ਹੋਈ ਲਾਸ਼ ਜੰਗਲ 'ਚ ਰੁੱਖ ਨਾਲ ਬੰਨੀ ਮਿਲੀ, ਆਖਰ ਕਿਸ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਪੁਲਿਸ
ਤੁਰਕੀ ਦੀ ਸਰਕਾਰੀ ਸੰਵਾਦ ਏਜੰਸੀ ਅਨਾਦੋਲੂ ਦੇ ਅਨੁਸਾਰ, ਸ਼ਨੀਵਾਰ ਨੂੰ ਲੁਟੇਰੇ ਜਹਾਜ਼ ਦੇ ਜ਼ਿਆਦਾਤਰ ਚਾਲਕ ਦਲ ਨੂੰ ਅਗਵਾ ਕਰਨ ਤੋਂ ਬਾਅਦ ਗਨੀ ਦੀ ਖਾੜੀ ਵਿੱਚ ਜਹਾਜ਼ ਨੂੰ ਤਿੰਨ ਮਲਾਹਾਂ ਨਾਲ ਛੱਡ ਗਏ। ਏਜੰਸੀ ਦੇ ਅਨੁਸਾਰ ਜਹਾਜ਼ ਇਸ ਸਮੇਂ ਗੈਬਨ ਦੀ ਬੰਦਰਗਾਹ ਜੈਂਟਿਲ ਵੱਲ ਜਾ ਰਿਹਾ ਹੈ।
ਤੁਰਕੀ ਦੇ ਰਾਸ਼ਟਰਪਤੀ ਦਫਤਰ ਨੇ ਟਵੀਟ ਕੀਤਾ, “ਤੁਰਕੀ ਦੇ ਰਾਸ਼ਟਰਪਤੀ ਰਜਬ ਤਇਅਬ ਅਰਦੋਆਨ ਨੇ ਸਮੁੰਦਰੀ ਜਹਾਜ਼ 'ਚ ਸਵਾਰ ਸੀਨੀਅਰ ਅਧਿਕਾਰੀ ਨਾਲ ਦੋ ਵਾਰ ਗੱਲਬਾਤ ਕੀਤੀ ਹੈ।” ਦਫ਼ਤਰ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਨੇ ਅਗਵਾ ਕੀਤੇ ਗਏ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਵਾਪਸ ਲੈਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਮੁੰਦਰੀ ਡਾਕੂਆਂ ਦਾ ਮਾਲ ਜਹਾਜ਼ 'ਤੇ ਹਮਲਾ, ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ, 15 ਨੂੰ ਕੀਤਾ ਅਗਵਾਹ
ਏਬੀਪੀ ਸਾਂਝਾ
Updated at:
24 Jan 2021 05:18 PM (IST)
ਸਮੁੰਦਰੀ ਡਾਕੂਆਂ ਨੇ ਪੱਛਮੀ ਅਫਰੀਕਾ ਦੇ ਤੱਟ 'ਤੇ ਤੁਰਕੀ ਦੇ ਸਮੁੰਦਰੀ ਮਾਲ ਜਹਾਜ਼ 'ਤੇ ਹਮਲਾ ਕੀਤਾ ਹੈ, ਜਿਸ 'ਚ ਇਕ ਮਲਾਹ ਦੀ ਮੌਤ ਹੋ ਗਈ ਅਤੇ 15 ਹੋਰਾਂ ਨੂੰ ਅਗਵਾ ਕਰ ਲਿਆ ਗਿਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ।
- - - - - - - - - Advertisement - - - - - - - - -