26 ਜਨਵਰੀ ਨੂੰ ਟ੍ਰੈਕਟਰ ਮਾਰਚ ਦੇ ਰੂਟ ਬਾਰੇ ਕਿਸਾਨਾਂ 'ਤੇ ਦਿੱਲੀ ਪੁਲਿਸ ਵਿਚਾਲੇ ਰੇੜਕਾ
ਏਬੀਪੀ ਸਾਂਝਾ | 24 Jan 2021 02:40 PM (IST)
ਏਬੀਪੀ ਨਿਊਜ਼ ਦੇ ਸੂਤਰਾਂ ਮੁਤਾਬਕ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦਾ ਪੂਰਾ ਰੂਟ ਪਲਾਨ ਹੈ। ਇਕ ਰੂਟ ਸਿੰਘੂ ਬਾਰਡਰ ਤੋਂ ਨਰੇਲਾ ਹੁੰਦਿਆਂ ਹੋਇਆਂ ਬਵਾਨਾ ਔਚੰਦੀ ਬਾਰਡਰ ਤਕ ਦੂਜਾ ਰੂਟ ਯੂਪੀ ਗੇਟ ਤੋਂ ਆਨੰਦ ਵਿਹਾਰ।
ਨਵੀਂ ਦਿੱਲੀ: 26 ਜਨਵਰੀ ਨੂੰ ਰਾਜਧਾਨੀ 'ਚ ਕਿਸਾਨਾਂ ਦੇ ਟ੍ਰੈਕਟਰ ਮਾਰਚ ਤੇ ਸ਼ਾਮ ਸਾਢੇ ਚਾਰ ਵਜੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ ਹੋਵੇਗੀ। ਕਿਸਾਨਾਂ ਨੇ ਰੂਟ ਮੈਪ ਦਿੱਲੀ ਨੂੰ ਸੌਂਪ ਦਿੱਤਾ ਹੈ। ਪਰ ਰੂਟ ਨੂੰ ਲੈਕੇ ਅਜੇ ਪੇਚ ਫਸਿਆ ਹੋਇਆ ਹੈ। ਪ੍ਰੈਸ ਕਾਨਫਰੰਸ ਚ ਸਾਫ ਹੋ ਜਾਵੇਗਾ ਕਿ ਦਿੱਲੀ ਪੁਲਿਸ ਨੂੰ ਕਿਹੜੇ-ਕਿਹੜੇ ਰੂਟ ਤੇ ਇਤਰਾਜ਼ ਹੈ। ਏਬੀਪੀ ਨਿਊਜ਼ ਦੇ ਸੂਤਰਾਂ ਮੁਤਾਬਕ 26 ਜਨਵਰੀ ਨੂੰ ਟ੍ਰੈਕਟਰ ਮਾਰਚ ਦਾ ਪੂਰਾ ਰੂਟ ਪਲਾਨ ਹੈ। ਇਕ ਰੂਟ ਸਿੰਘੂ ਬਾਰਡਰ ਤੋਂ ਨਰੇਲਾ ਹੁੰਦਿਆਂ ਹੋਇਆਂ ਬਵਾਨਾ ਔਚੰਦੀ ਬਾਰਡਰ ਤਕ ਦੂਜਾ ਰੂਟ ਯੂਪੀ ਗੇਟ ਤੋਂ ਆਨੰਦ ਵਿਹਾਰ। ਤੀਜਾ ਰੂਟ ਡਾਸਨਾ ਹੁੰਦਿਆਂ ਹੋਇਆਂ ਕੁੰਡਲੀ-ਮਾਨੇਸਰ-ਪਲਵਲ ਯਾਨੀ ਕੇਐਮਪੀ ਐਕਸਪ੍ਰੈਸ ਵੇਅ ਤਕ ਚੌਥਾ ਰੂਟ ਚਿੱਲਾ ਬਾਰਡਰ ਤੋਂ ਗਾਜ਼ੀਪੁਰ ਬਾਰਡਰ ਹੁੰਦਿਆਂ ਹੋਇਆਂ ਪਲਵਲ ਤਕ। ਪੰਜਵਾਂ ਰੂਟ ਜੈ ਸਿੰਘ ਪੁਰ ਖੇੜਾ ਤੋਂ ਮਾਨੇਸਰ ਹੁੰਦਿਆਂ ਟਿੱਕਰੀ ਬਾਰਡਰ ਤਕ ਜਾਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ