ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਣ ਦੀ ਖ਼ਬਰ ਹੈ। ਦਿੱਲੀ ਦੇ ਖਾਨ ਮਾਰਕੀਟ ਮੈਟਰੋ ਸਟੇਸ਼ਨ ਦੇ ਬਾਹਰ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੀ ਖ਼ਬਰ ਨੇ ਇਲਾਕੇ ਨੂੰ ਦੇਰ ਰਾਤ ਹਿਲਾ ਦਿੱਤਾ।ਜਿਸਦੇ ਬਾਅਦ ਪੁਲਿਸ ਵੀ ਹਰਕਤ ਵਿੱਚ ਆ ਗਈ। ਮੁਢਲੀ ਜਾਣਕਾਰੀ ਦੇ ਅਨੁਸਾਰ, ਇਹ ਨਾਅਰੇ ਸ਼ਨੀਵਾਰ ਦੇਰ ਰਾਤ ਲਗਾਏ ਗਏ। ਪੁਲਿਸ ਨਾਅਰੇਬਾਜ਼ੀ ਕਰਨ ਲਈ ਸ਼ੱਕ ਦੇ ਆਧਾਰ ਤੇ ਤਿੰਨ ਨੌਜਵਾਨਾਂ ਅਤੇ ਤਿੰਨ ਲੜਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
ਘਟਨਾ ਪੀਐਸ ਤੁਗਲਕ ਰੋਡ ਦੀ ਹੈ ਜਦੋਂ ਰਾਤ ਦੇ ਕਰੀਬ ਇੱਕ ਵਜੇ ਇੱਕ ਪੀਸੀਆਰ ਕਾਲ ਮਿਲੀ ਕਿ ਕੁਝ ਲੋਕ ਖਾਨ ਬਾਜ਼ਾਰ ਮੈਟਰੋ ਸਟੇਸ਼ਨ ਨੇੜੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।ਪੁਲਿਸ ਨੂੰ ਦੋ ਬਾਈਕ ਸਵਾਰ ਤਿੰਨ ਲੜਕੀਆਂ ਅਤੇ ਇੱਕ ਨੌਜਵਾਨ ਮੋਟਰਸਾਇਕਲ ਤੇ ਲੜਕੀ ਨਾਲ ਮਿਲਿਆ। ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਸਾਰੇ ਲੋਕ ਇੰਡੀਆ ਗੇਟ ਦੁਆਲੇ ਘੁੰਮਣ ਆਏ ਸੀ ਅਤੇ ਯੂਲੂ ਬਾਈਕ ਕਿਰਾਏ ਤੇ ਲਏ ਸੀ।
ਇਸ ਦੌਰਾਨ, ਇਨ੍ਹਾਂ ਲੋਕਾਂ ਨੇ ਇੱਕ ਦੂਜੇ ਦਾ ਨਾਮ ਭਾਰਤ ਅਤੇ ਪਾਕਿਸਤਾਨ ਰੱਖਿਆ। ਉਨ੍ਹਾਂ ਨੇ ਇਸ ਦੌਰਾਨ ਉਤਸ਼ਾਹ ਵਿੱਚ ਹੌਲੀ ਆਵਾਜ਼ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਫਿਲਹਾਲ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।