ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਜੰਗਲ 'ਚ ਇਕ ਕਿਸਾਨ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਕਿਸਾਨ ਦੀ ਮ੍ਰਿਤਕ ਦੇਹ ਦਰੱਖਤ ਨਾਲ ਬੰਨੀ ਹੋਈ ਸੀ। ਕਿਸਾਨ ਦੇ ਘਰੋਂ ਇਕ ਪੱਤਰ ਵੀ ਬਰਾਮਦ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਨੂੰ ਕਿਸੇ ਨੇ ਜ਼ਿੰਦਾ ਸਾੜ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲਾ ਸ਼ੇਰਗੜ੍ਹ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਬਰਗਾਵਾਂ ਦਾ ਹੈ।
ਐਸਐਸਪੀ ਰੋਹਿਤ ਸਿੰਘ ਸੱਜਵਾਨ ਨੇ ਦੱਸਿਆ ਕਿ ਮ੍ਰਿਤਕ ਦੇਹ ਦੀ ਪਛਾਣ 45 ਸਾਲਾ ਕਿਸਾਨ ਧਰਮਪਾਲ ਵਜੋਂ ਹੋਈ ਹੈ। ਧਰਮਪਾਲ ਰਾਤ ਨੂੰ ਅਚਾਨਕ ਆਪਣੇ ਘਰੋਂ ਲਾਪਤਾ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਲਾਸ਼ ਜੰਗਲ ਵਿੱਚ ਇੱਕ ਦਰੱਖਤ ਨਾਲ ਬੰਨ੍ਹੀ ਮਿਲੀ। ਮ੍ਰਿਤਕ ਦੇਹ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਕਿਸੇ ਨੇ ਕਿਸਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪਹਿਲਾਂ ਧਰਮਪਾਲ ਨੂੰ ਦਰੱਖਤ ਨਾਲ ਤਾਰ ਨਾਲ ਬੰਨ੍ਹਿਆ ਹੋਵੇਗਾ ਅਤੇ ਫਿਰ ਉਸ ਨੂੰ ਜ਼ਿੰਦਾ ਸਾੜ ਦਿੱਤਾ ਹੋਵੇਗਾ।
ਕਿਸਾਨ ਨਹੀਂ ਕਰਨਗੇ ਗਣਤੰਤਰ ਦਿਵਸ ਦਾ ਵਿਰੋਧ, ਕਿਸਾਨ ਲੀਡਰਾਂ ਨੇ ਕੇਂਦਰ ਨੂੰ ਗੰਭੀਰ ਨਾ ਹੋਣ ਲਈ ਕਿਹਾ
ਨਾ ਤਾਂ ਕਿਸਾਨ ਦੀ ਮ੍ਰਿਤਕ ਦੇਹ ਨਜ਼ਦੀਕ ਕੋਈ ਮਾਚਿਸ ਮਿਲੀ ਅਤੇ ਨਾ ਹੀ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ ਜਾਂ ਕੋਈ ਕੈਮੀਕਲ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਸੁਸਾਈਡ ਨਹੀਂ ਬਲਕਿ ਯੋਜਨਾਬੱਧ ਸਾਜਿਸ਼ ਤਹਿਤ ਕਤਲ ਹੈ। ਕਿਉਂਕਿ, ਜੇ ਧਰਮਪਾਲ ਨੇ ਖੁਦਕੁਸ਼ੀ ਕੀਤੀ ਹੁੰਦੀ, ਤਾਂ ਉਸ ਦੇ ਸਰੀਰ ਦੇ ਕੋਲ ਮਾਚਿਸ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ ਜਾਂ ਕੋਈ ਰਸਾਇਣ ਮਿਲ ਜਾਣਾ ਸੀ। ਫਿਲਹਾਲ ਪੁਲਿਸ ਧਰਮਪਾਲ ਦੀ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਐਸਐਸਪੀ ਅਨੁਸਾਰ ਪੋਸਟ ਮਾਰਟਮ ਦੀ ਰਿਪੋਰਟ ਦੇ ਅਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨ ਦੀ ਸੜੀ ਹੋਈ ਲਾਸ਼ ਜੰਗਲ 'ਚ ਰੁੱਖ ਨਾਲ ਬੰਨੀ ਮਿਲੀ, ਆਖਰ ਕਿਸ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਪੁਲਿਸ
ਏਬੀਪੀ ਸਾਂਝਾ
Updated at:
24 Jan 2021 04:02 PM (IST)
ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਜੰਗਲ 'ਚ ਇਕ ਕਿਸਾਨ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਕਿਸਾਨ ਦੀ ਮ੍ਰਿਤਕ ਦੇਹ ਦਰੱਖਤ ਨਾਲ ਬੰਨੀ ਹੋਈ ਸੀ। ਕਿਸਾਨ ਦੇ ਘਰੋਂ ਇਕ ਪੱਤਰ ਵੀ ਬਰਾਮਦ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਨੂੰ ਕਿਸੇ ਨੇ ਜ਼ਿੰਦਾ ਸਾੜ ਦਿੱਤਾ ਹੈ।
- - - - - - - - - Advertisement - - - - - - - - -