'ਦੇਣ ਵਾਲਾ ਜਦੋਂ ਵੀ ਦਿੰਦਾ, ਦਿੰਦਾ ਛੱਪਰ ਫਾੜ ਕੇ'..ਵੈਸੇ ਤਾਂ ਇਹ ਹਿੰਦੀ ਫ਼ਿਲਮ ਦੇ ਗੀਤ ਦੇ ਬੋਲ ਹਨ, ਪਰ ਅਮਰੀਕਾ ਦੇ ਮਿਸ਼ੀਗਨ 'ਚ ਵਿਅਕਤੀ ਲਈ ਇਹ ਗੀਤ ਹਕੀਕਤ ਬਣ ਚੁੱਕਾ ਹੈ। ਮਿਸ਼ੀਗਨ 'ਚ ਇਕ ਵਿਅਕਤੀ ਨੇ ਲੌਟਰੀ 'ਚ ਇਕ ਅਰਬ ਡਾਲਰ ਜਿੱਤੇ ਹਨ। ਹਾਲਾਂਕਿ ਅਜੇ ਤਕ ਇਸ ਵਿਅਕਤੀ ਨੇ ਇਨਾਮ 'ਤੇ ਦਾਅਵਾ ਨਹੀਂ ਕੀਤਾ ਹੈ। ਇਸ ਲਈ ਉਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।


ਵਿਜੇਤਾ ਟਿਕਟ ਗ੍ਰੌਸਰੀ ਸਟੋਰ ਤੋਂ ਖਰੀਦੀ ਗਈ ਸੀ


ਇਸ ਮੈਗਾ ਮਿਲਿਅਨ ਲੌਟਰੀ ਲਈ ਸ਼ੁੱਕਰਵਾਰ ਰਾਤ ਡ੍ਰਾਅ ਕੱਢਿਆ ਗਿਆ। ਡ੍ਰਾਅ 'ਚ ਜੇਤੂਆਂ ਦੇ ਟਿਕਟ ਨੰਬਰ 4,26,42,50 ਤੇ 60 ਸੀ। ਜਦਕਿ ਸਭ ਤੋਂ ਜ਼ਿਆਦਾ ਧੰਨਰਾਸ਼ੀ ਯਾਨੀ ਮੇਗਾਬੌਲ ਦੇ ਜੇਤੂਆਂ ਦਾ ਟਿਕਟ ਨੰਬਰ 24 ਸੀ।


ਟਿਕਟ ਨੋਵੀ ਦੇ ਡੇਟ੍ਰਾਇਟ ਉਪਨਗਰ 'ਚ ਕ੍ਰੋਜਰ ਸਟੋਰ ਤੋਂ ਖਰੀਦਿਆਂ ਗਿਆ ਸੀ। ਕ੍ਰੋਜਰ ਸਟੋਰ ਦੀ ਸਥਾਨਕ ਬੁਲਾਰੇ ਨੇ ਕਿਹਾ, ਮਿਸ਼ੀਗਨ ਦੇ ਕਿਸੇ ਵਿਅਕਤੀ ਲਈ ਅੱਜ ਦਾ ਦਿਨ ਜੀਵਨ ਬਦਲਣ ਵਾਲਾ ਸਾਬਿਤ ਹੋਇਆ। ਕ੍ਰੋਜਰ ਮਿਸ਼ੀਗਨ, ਮਿਸ਼ੀਗਨ ਦੇ ਨਵੇਂ ਅਰਬਪਤੀ ਨੂੰ ਵਧਾਈ ਦਿੰਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ