ਨਵੀਂ ਦਿੱਲੀ: ਕਰੀਬ ਢਾਈ ਮਹੀਨੇ ਬਾਅਦ ਭਾਰਤ ਤੇ ਚੀਨ ਦੇ ਕੋਰ ਕਮਾਂਡਰ ਐਲਏਸੀ 'ਤੇ ਤਣਾਅ ਖਤਮ ਕਰਨ ਲਈ ਇਕ ਵਾਰ ਫਿਰ ਤੋਂ ਐਤਵਾਰ ਮਿਲਣ ਜਾ ਰਹੇ ਹਨ। ਇਹ ਮੁਲਾਕਾਤ ਐਲਏਸੀ ਦੇ ਨਾਲ ਲੱਗਦੇ ਮੋਲਡੇ 'ਚ ਚੀਨ ਵੱਲ ਹੋਵੇਗੀ। ਪਿਛਲੇ ਅੱਠ ਮਹੀਨੇ ਤੋਂ ਪੂਰਬੀ ਲੱਦਾਖ ਦੇ ਨਾਲ ਲੱਗਦੀ LAC 'ਤੇ ਚੱਲ ਰਹੇ ਟਕਰਾਅ 'ਚ ਇਹ ਨੌਂਵੇ ਦੌਰ ਦੀ ਵਾਰਤਾ ਹੈ। ਆਖਰੀ ਮੀਟਿੰਗ ਪਿਛਲੇ ਸਾਲ 6 ਨਵੰਬਰ ਨੂੰ ਹੋਈ ਸੀ।


ਜਾਣਕਾਰੀ ਮੁਤਾਬਕ ਐਤਵਾਰ ਭਾਰਤੀ ਫੌਜ ਵੱਲੋਂ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ, ਲੈਫਟੀਨੈਂਟ ਜਨਰਲ ਪੀਜੀਕੇ ਮੇਨਨ ਆਗਵਾਈ ਕਰਨਗੇ। ਜਦਕਿ ਚੀਨ ਵੱਲੋਂ ਪੀਐਲਏ-ਫੌਜ ਦੇ ਦੱਖਣੀ ਝਿੰਗਝਿਆਂਗ ਡਿਸਟ੍ਰਿਕ ਦੇ ਕਮਾਂਡਰ ਅਗਵਾਈ ਕਰਨਗੇ। ਚੀਨ ਦੇ ਕਹਿਣ 'ਤੇ ਇਹ ਮੀਟਿੰਗ ਬੁਲਾਈ ਗਈ ਹੈ, ਜੋ ਐਲਏਸੀ ਤੇ ਚੀਨ ਦੇ ਮੋਲਡੇ ਬੀਪੀਐਮ-ਹਟ 'ਚ ਹੋਵੇਗੀ। ਮੀਟਿੰਗ ਦਾ ਏਜੰਡਾ ਡਿਸਇੰਗੇਂਜ਼ਮੈਂਟ ਤੇ ਡਿ-ਐਸਕਲੇਸ਼ਨ ਹੋਵੇਗਾ ਯਾਨੀ ਦੋਵਾਂ ਦੇਸ਼ਾਂ ਦੇ ਫੌਜੀ ਐਲਏਸੀ ਤੋਂ ਪਿੱਛੇ ਹਟ ਜਾਣ ਤੇ ਫੌਜ ਦੀ ਤਾਦਾਦ ਵੀ ਘੱਟ ਕਰ ਦਿੱਤੀ ਜਾਵੇ।


ਹਾਲਾਂਕਿ ਅੱਠਵੇਂ ਦੌਰ ਦੀ ਬੈਠਕ ਤੋਂ ਬਾਅਦ ਵੀ ਜਦੋਂ ਭਾਰਤ ਤੇ ਚੀਨ ਦੇ ਵਿਚ ਟਕਰਾਅ ਖਤਮ ਨਹੀਂ ਹੋਇਆ ਸੀ ਤਾਂ ਕੋਰ ਕਮਾਂਡਰ ਪੱਧਰ ਦੀ ਬੈਠਕ ਬੰਦ ਹੋ ਗਈ ਸੀ। ਹਾਲਾਂਕਿ ਦੋਵਾਂ ਦੇਸ਼ਾਂ ਦੇ ਰਾਜਨਾਇਕ ਤਣਾਅ ਖਤਮ ਕਰਨ ਲਈ ਮੁਲਾਕਾਤ ਕਰ ਰਹੇ ਸਨ। ਪਰ ਇਕ ਵਾਰ ਫਿਰ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਐਤਵਾਰ ਹੋਣ ਜਾ ਰਹੀ ਹੈ।


ਪਿਛਲੇ ਸਾਲ ਯਾਨੀ ਮਈ 2020 ਤੋਂ ਪੂਰਬੀ ਲੱਦਾਖ ਦੇ ਨਾਲ ਲੱਗਦੀ 826 ਕਿਲੋਮੀਟਰ ਲੰਬੀ ਲਾਇਨ ਆਫ ਐਕਚੂਅਲ ਕੰਟਰੋਲ ਯਾਨੀ ਐਲਏਸੀ ਤੇ ਚੀਨੀ ਫੌਜ ਨੇ ਕੋਰੋਨਾ ਮਹਾਮਾਰੀ ਦੌਰਾਨ ਕਈ ਥਾਵਾਂ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਗਲਵਾਨ ਘਾਟੀ 'ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਜਿਸ 'ਚ ਭਾਰਤ ਦੇ 20 ਫੌਜੀ ਸ਼ਹੀਦ ਹੋਏ। ਚੀਨੀ ਫੌਜ ਨੂੰ ਵੀ ਇਸ ਝੜਪ 'ਚ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਹੌਟ-ਸਪ੍ਰਿੰਗ, ਗੋਗਰਾ ਤੇ ਫਿੰਗਰ ਏਰੀਆ 'ਚ ਵੀ ਚੀਨੀ ਫੌਜ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ।


ਫਿੰਗਰ ਏਰੀਆ 4 ਤੋਂ ਫਿੰਗਰ 8 ਤਕ ਚੀਨੀ ਫੌਜ ਨੇ ਪਹਿਲੀ ਵਾਰ ਕਬਜ਼ਾ ਕਰਕੇ ਆਪਣੀ ਫੌਜ ਨੂੰ ਬੈਰਕ, ਟ੍ਰੇਂਚ ਤੇ ਹੈਲੀਪੈਡ ਤਕ ਤਿਆਰ ਕਰ ਲਿਆ। ਇਸ ਨੂੰ ਲੈਕੇ ਵੀ ਦੋਵਾਂ ਦੇਸ਼ਾਂ ਦੇ ਫੌਜੀਆਂ ਦੇ ਵਿਚ 5-6 ਮਈ ਨੂੰ ਲੜਾਈ ਝਗੜਾ ਹੋਇਆ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ