ਟਵੀਟ 'ਚ ਜਾਣਕਾਰੀ ਦਿੱਤੀ ਕਿ ਕਿੰਗ ਦੀ ਮੌਤ ਲਾਸ ਏਂਜਲਸ ਦੇ ਸੀਡਰਸ ਸਿਨਾਈ ਮੈਡੀਕਲ ਸੈਂਟਰ 'ਚ ਹੋਈ। ਓਰਾ ਮੀਡੀਆ ਨੂੰ ਉਸ ਦੇ ਦੇਹਾਂਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਲੈਰੀ ਕਿੰਗ ਓਰਾ ਮੀਡੀਆ ਦੀ ਸਹਿ-ਸੰਸਥਾਪਕ ਸੀ।
ਲੈਰੀ ਕਿੰਗ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਲਾਸ ਏਂਜਲਸ ਦੇ ਸੀਡਰ-ਸਿਨਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਏਅਰਪੋਰਟ 'ਤੇ ਟਲਿਆ ਵੱਡਾ ਹਵਾਈ ਹਾਦਸਾ, ਬਰਡ ਹਿੱਟ ਬਾਅਦ ਕਰਾਈ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਰਿਪੋਰਟਾਂ ਦੇ ਅਨੁਸਾਰ, ਲੈਰੀ ਕਿੰਗ ਲੰਬੇ ਸਮੇਂ ਤੋਂ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜ ਰਹੇ ਸੀ। ਹਾਲ ਦੇ ਦਹਾਕਿਆਂ 'ਚ ਉਹ ਦਿਲ ਦੇ ਦੌਰੇ, ਸ਼ੂਗਰ ਅਤੇ ਫੇਫੜਿਆਂ ਦੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ