ਮੁਜ਼ੱਫਰਨਗਰ: ਗਣਤੰਤਰ ਦਿਵਸ ਮੌਕੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦਿੱਲੀ 'ਚ ਕਿਸਾਨਾਂ ਦੀ ਤਿਰੰਗਾ ਯਾਤਰਾ ਬਾਰੇ ਕਿਸਾਨਾਂ ਨੂੰ ਮਨਾਉਣ 'ਚ ਲੱਗੀ ਹੋਈ ਹੈ। ਉਥੇ ਹੀ, ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਸਪੱਸ਼ਟ ਕੀਤਾ ਕਿ ਦਿੱਲੀ ਵਿੱਚ ਕਿਸਾਨਾਂ ਦੀ ਤਿਰੰਗਾ ਯਾਤਰਾ ਪੈਰੀਫਿਰਲ ਹਾਈਵੇਅ ‘ਤੇ ਹੋਵੇਗੀ। ਨਰੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਖੇਤੀ ਤਜ਼ੁਰਬੇ ਦੇ ਕਾਨੂੰਨ ਬਣਾਏ ਹਨ, ਪਰ ਸਰਕਾਰ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਖੇਤੀਬਾੜੀ ਦਾ ਬਹੁਤ ਘੱਟ ਗਿਆਨ ਅਤੇ ਤਜ਼ਰਬਾ ਹੈ। ਇਹੀ ਕਾਰਨ ਹੈ ਕਿ ਅੱਜ ਸਰਕਾਰ ਦੇਸ਼ ਦੇ ਸਾਰੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ।


ਨਰੇਸ਼ ਟਿਕੈਤ ਨੇ ਕਿਹਾ, "ਕੇਂਦਰ ਸਰਕਾਰ ਨੂੰ ਗੰਭੀਰ ਹੋਣ ਦੀ ਜ਼ਰੂਰਤ ਨਹੀਂ ਹੈ। ਅਸੀਂ ਗਣਤੰਤਰ ਦਿਵਸ ਦਾ ਵਿਰੋਧ ਨਹੀਂ ਕਰ ਰਹੇ, ਪਰ ਅਸੀਂ ਤਿਰੰਗਾ ਯਾਤਰਾ ਕੱਢ ਰਹੇ ਹਾਂ। ਅਸੀਂ ਕਾਲੇ ਝੰਡੇ ਨਹੀਂ ਚੁੱਕਾਂਗੇ। ਉਸ ਦਿਨ ਅਸੀਂ ਸਾਰੇ ਆਪਣਾ ਜ਼ਰੂਰੀ ਕੰਮ ਛੱਡ ਕੇ 26 ਜਨਵਰੀ ਨੂੰ ਤਿਰੰਗਾ ਯਾਤਰਾ ਦੀ ਤਿਆਰੀ 'ਚ ਰੁਝੇ ਹੋਏ ਹਾਂ। ਲੱਖਾਂ ਟਰੈਕਟਰ ਉਥੇ ਪਹੁੰਚ ਗਏ ਹਨ। ਅਸੀਂ ਰਾਸ਼ਟਰੀ ਤਿਉਹਾਰ ਮੌਕੇ 'ਤੇ ਦਿੱਲੀ ਅੰਦਰ ਨਹੀਂ ਜਾਣਾ ਚਾਹੁੰਦੇ। ਕਿਉਂਕਿ ਇੰਨੇ ਪ੍ਰਬੰਧ ਨਹੀਂ ਹਨ. ਗੱਲਬਾਤ ਚੱਲ ਰਹੀ ਹੈ।"

ਹਰਿਆਣਾ ਤੋਂ ਦਿੱਲੀ ਜਾਂਦੇ ਰਾਹ ਟ੍ਰੈਕਟਰਾਂ ਨੇ ਮੱਲੇ, 26 ਜਨਵਰੀ ਨੂੰ ਬਣੇਗਾ ਇਹ ਮਾਹੌਲ

ਟਿਕੈਤ ਨੇ ਅੱਗੇ ਕਿਹਾ, “25 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਅਤੇ ਫਿਰ ਜਿਵੇਂ ਮੌਸਮ ਹੋਵੇਗਾ ਉਸ ਹਿਸਾਬ ਨਾਲ ਅਸੀਂ 26 ਜਨਵਰੀ ਦੀ ਸਵੇਰ ਤਿਰੰਗਾ ਯਾਤਰਾ ਸ਼ੁਰੂ ਕਰਾਂਗੇ। ਅਸੀਂ ਤਿਰੰਗਾ ਯਾਤਰਾ ਬਹੁਤ ਸ਼ਾਂਤ ਤਰੀਕੇ ਨਾਲ ਕੱਢਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਇਤਿਹਾਸ 'ਤੇ ਕੋਈ ਦਾਗ ਲਗੇ। ਅਸੀਂ ਹਮੇਸ਼ਾਂ ਰਾਸ਼ਟਰੀ ਹਿੱਤ ਦੀ ਗੱਲ ਕੀਤੀ ਹੈ।"  ਟਿਕੈਤ ਨੇ ਕਿਹਾ ਕਿ ਤਿਰੰਗਾ ਯਾਤਰਾ 'ਚ ਕੋਈ ਵਿਘਨ ਨਾ ਪਵੇ, ਇਹ ਕੇਂਦਰ ਸਰਕਾਰ, ਦਿੱਲੀ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਜ਼ਿੰਮੇਵਾਰੀ ਹੈ। ਇਹ ਕਿਸਾਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਇਹ ਯਾਤਰਾ ਸ਼ਾਂਤ ਅਤੇ ਸ਼ਾਨਦਾਰ ਢੰਗ ਨਾਲ ਕੀਤੀ ਜਾਵੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ