ਨਵੀਂ ਦਿੱਲੀ: ਗਣਤੰਤਰ ਦਿਵਸ ਪਰੇਡ ਲਈ ਦਿੱਲੀ ਪੁਲਿਸ ਵੱਲੋਂ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। ਪਰੇਡ ਦੌਰਾਨ ਵੱਖ-ਵੱਖ ਰੂਟ ਬਦਲਾਅ ਕੀਤੇ ਗਏ ਹਨ। ਦਿੱਲੀ ਟ੍ਰੈਫਿਕ ਪੁਲਿਸ ਨੇ ਇਹ ਸੁਨਿਸ਼ਚਿਤ ਕਰਨ ਲਈ ਸਖਤ ਪ੍ਰਬੰਧ ਕੀਤੇ ਹਨ ਕਿ ਆਮ ਨਾਗਰਿਕਾਂ ਨੂੰ ਆਉਣ-ਜਾਣ 'ਚ ਕੋਈ ਦਿੱਕਤ ਨਾ ਆਵੇ। ਮੰਗਲਵਾਰ ਨੂੰ ਸਵੇਰੇ 9.50 ਵਜੇ ਪਰੇਡ ਵਿਜੇ ਚੌਕ ਤੋਂ ਸ਼ੁਰੂ ਹੋਵੇਗੀ, ਜੋ ਨੈਸ਼ਨਲ ਸਟੇਡੀਅਮ ਦਾ ਦੌਰਾ ਕਰਕੇ ਸੰਪੂਰਨ ਹੋਵੇਗੀ।


ਜੇਕਰ ਦੂਰੀ ਦੀ ਗੱਲ ਕਰੀਏ ਤਾਂ ਇਸ ਵਾਰ ਪਰੇਡ 3.3 ਕਿਲੋਮੀਟਰ ਲੰਬੀ ਹੋਵੇਗੀ, ਜਦਕਿ ਇਸ ਤੋਂ ਪਹਿਲਾਂ ਇਹ ਦੂਰੀ 8.8 ਕਿਲੋਮੀਟਰ ਹੁੰਦੀ ਸੀ ਕਿਉਂਕਿ ਲਾਲ ਕਿਲ੍ਹੇ 'ਤੇ ਪਰੇਡ ਪੂਰੀ ਹੁੰਦੀ ਸੀ। ਹਾਲਾਂਕਿ, ਝਾਂਕੀਆਂ ਪਹਿਲਾਂ ਦੀ ਤਰ੍ਹਾਂ ਲਾਲ ਕਿਲ੍ਹੇ ਦੇ ਮੈਦਾਨ ਵਿੱਚ ਜਾਣਗੀਆਂ।


ਟ੍ਰੈਫਿਕ ਪੁਲਿਸ ਦੇ ਜੁਆਇੰਟ ਸੀਪੀ ਮਨੀਸ਼ ਅਗਰਵਾਲ ਨੇ ਕਿਹਾ ਕਿ ਕੋਵਿਡ ਦੇ ਦੌਰ ਕਾਰਨ ਪਰੇਡ ਦਾ ਰਸਤਾ ਛੋਟਾ ਕਰ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਸ ਵਾਰ ਦੇਖਣ ਵਾਲਿਆਂ ਦੀ ਗਿਣਤੀ ਵੀ ਘੱਟ ਰੱਖੀ ਗਈ ਹੈ। ਜਿੰਨੇ ਲੋਕ ਵੀ ਉਥੇ ਹੋਣਗੇ ਸਭ ਦਾ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਗਣਤੰਤਰ ਦਿਵਸ 'ਤੇ ਮੈਟਰੋ ਆਮ ਵਾਂਗ ਕੰਮ ਕਰਨਾ ਜਾਰੀ ਰੱਖੇਗੀ। ਕੁਝ ਮੈਟਰੋ ਸਟੇਸ਼ਨਾਂ ਦੇ ਗੇਟ ਹੀ ਬੰਦ ਰਹਿਣਗੇ।




ਗਣਤੰਤਰ ਦਿਵਸ ਪਰੇਡ ਕਾਰਨ ਕੇਂਦਰੀ ਸਕੱਤਰੇਤ ਅਤੇ ਉਦਯੋਗ ਭਵਨ ਮੈਟਰੋ ਸਟੇਸ਼ਨ ਆਮ ਲੋਕਾਂ ਲਈ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ। ਜਦਕਿ ਲੋਕ ਕਲਿਆਣ ਮਾਰਗ ਰੇਸ ਕੋਰਸ ਅਤੇ ਪਟੇਲ ਚੌਕ ਸਵੇਰੇ 8: 45 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ।


ਪਰੇਡ ਵਿਜੇ ਚੌਕ ਤੋਂ ਸ਼ੁਰੂ ਹੋਵੇਗੀ ਅਤੇ ਰਾਜਪਾਥ ਅਮਰ ਜਵਾਨ ਜੋਤੀ, ਇੰਡੀਆ ਗੇਟ, ਪ੍ਰਿੰਸੈਸ ਪੈਲੇਸ, ਤਿਲਕ ਮਾਰਗ ਰੈਡਿਅਲ ਰੋਡ, ਸੀ ਹੈਕਸਾਜਾਨ ਤੋਂ ਹੁੰਦੇ ਹੋਏ ਨੈਸ਼ਨਲ ਸਟੇਡੀਅਮ ਗੇਟ ਨੰਬਰ 1 ਵਿਖੇ ਸਮਾਪਤ ਹੋਵੇਗੀ। ਇਸ ਦੇ ਨਾਲ ਹੀ ਝਾਕੀਆਂ ਦਾ ਰੂਟ ਵਿਜੇ ਚੌਕ ਤੋਂ ਰਾਜਪਥ ਅਮਰ ਜੋਤੀ ਜਵਾਨ, ਇੰਡੀਆ ਗੇਟ, ਪ੍ਰਿੰਸੈਸ ਪੈਲੇਸ, ਤਿਲਕ ਮਾਰਗ, ਬਹਾਦੁਰ ਸ਼ਾਹ ਜ਼ਫਰ ਮਾਰਗ, ਨੇਤਾਜੀ ਸੁਭਾਸ਼ ਮਾਰਗ ਅਤੇ ਲਾਲ ਕਿਲਾ ਤੱਕ ਹੋਵੇਗਾ।




ਟ੍ਰੈਫਿਕ ਪੁਲਿਸ ਦੇ ਜੁਆਇੰਟ ਕਮਿਸ਼ਨਰ ਮਨੀਸ਼ ਅਗਰਵਾਲ ਨੇ ਦੱਸਿਆ ਕਿ 25 ਜਨਵਰੀ ਨੂੰ ਸ਼ਾਮ 6 ਵਜੇ ਤੋਂ ਵਿਜੇ ਚੌਕ ਵਿਖੇ ਟ੍ਰੈਫਿਕ ਪਾਬੰਦੀ ਲਾਗੂ ਕੀਤੀ ਜਾਏਗੀ, ਜੋ ਪਰੇਡ ਖਤਮ ਹੋਣ ਤੱਕ ਜਾਰੀ ਰਹੇਗੀ। ਰਾਜਪਥ ਚੌਰਾਹੇ, ਰਫੀ ਮਾਰਗ, ਜਨਪਥ, ਮਾਨਸਿੰਘ ਰੋਡ 'ਤੇ ਆਵਾਜਾਈ ਰਾਤ 11 ਵਜੇ ਤੋਂ ਬਾਅਦ ਬੰਦ ਰਹੇਗੀ। ਉਥੇ ਹੀ ਸੀ ਹੈਕਸ਼ਾਓਨ ਇੰਡੀਆ ਗੇਟ ਪ੍ਰੋਗਰਾਮ ਦੇ ਅੰਤ ਤੱਕ 26 ਜਨਵਰੀ ਨੂੰ ਸਵੇਰੇ 5 ਵਜੇ ਤੋਂ ਬੰਦ ਰਹੇਗਾ।


ਤਿਲਕ ਮਾਰਗ, ਬਹਾਦੁਰ ਸ਼ਾਹ ਜ਼ਫਰ ਮਾਰਗ ਅਤੇ ਸੁਭਾਸ਼ ਮਾਰਗ 'ਤੇ ਆਵਾਜਾਈ ਇਸ ਦਿਨ ਸਵੇਰੇ 4 ਵਜੇ ਤੋਂ ਬੰਦ ਰਹੇਗੀ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਗਣਤੰਤਰ ਦਿਵਸ 'ਤੇ ਆਪਣਾ ਘਰ ਛੱਡਣ ਵੇਲੇ ਇੰਡੀਆ ਗੇਟ ਅਤੇ ਪਰੇਡ ਅਤੇ ਝਾਕੀ ਦੇ ਰਸਤੇ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਇਸ ਦਿਨ ਸਵੇਰੇ 4 ਵਜੇ ਤੋਂ 12:30 ਵਜੇ ਤੱਕ, ਇੱਥੇ ਜਾਣ ਦੀ ਬਜਾਏ ਹੋਰ ਰਸਤੇ ਦੀ ਚੋਣ ਕਰੋ।