Lakhimpur Kheri: 3 ਅਕਤੂਬਰ ਨੂੰ ਲਖੀਮਪੁਰ ਖੀਰੀ 'ਚ ਹੋਈ ਘਟਨਾ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵਲੋਂ ਯੂਪੀ ਸਰਕਾਰ 'ਤੇ ਕਾਫੀ ਦਬਾਅ ਬਣਾਇਆ ਹੋਇਆ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਆਸ਼ੀਸ਼ ਮਿਸ਼ਰਾ 'ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਉਹ ਭੁੱਖ ਹੜਤਾਲ 'ਤੇ ਰਹਿਣਗੇ। ਹੁਣ ਇਸ ਬਾਰੇ ਖ਼ਬਰ ਆਈ ਹੈ ਕਿ ਆਸ਼ੀਸ਼ ਦੀ ਪੇਸ਼ੀ ਤੋਂ ਬਾਅਦ ਸਿੱਧੂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।




ਦਁੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਵਫ਼ਦ ਦੇ ਨਾਲ ਲਖੀਮਪੁਰ ਖੀਰੀ ਪਹੁੰਚੇ। ਜਿੱਥੇ ਉਨ੍ਹਾਂ ਨੇ ਇਸ ਹਿੰਸਾ 'ਚ ਮਾਰੇ ਗਏ ਲਵਪ੍ਰੀਤ ਤੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸਿੱਧੂ ਰਮਨ ਕਸ਼ਯਪ ਦੇ ਘਰ ਧਰਨੇ 'ਤੇ ਬਹਿ ਗਏ ਤੇ ਮੌਨ ਵਰਤ ਧਾਰ ਲਿਆ। ਸਿੱਧੂ ਨੇ ਧਰਨੇ 'ਤੇ ਬੈਠਣ 'ਤੇ ਮੌਨ ਵਰਤ ਧਾਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਜਦੋਂ ਤਕ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ, ਉਹ ਜਾਂਚ ਵਿਚ ਸ਼ਾਮਲ ਨਹੀਂ ਹੁੰਦਾ, ਮੈਂ ਇੱਥੇ ਭੁੱਖ ਹੜਤਾਲ 'ਤੇ ਬੈਠਾਂਗਾ।


ਇਹ ਵੀ ਪੜ੍ਹੋ: Anti Covid-19 Pills: ਭਾਰਤੀ ਕੰਪਨੀਆਂ ਨੇ ਮਰਕ ਦੀ ਐਂਟੀ-ਕੋਵਿਡ ਦਵਾਈ ਦੇ ਅਖੀਰਲੇ ਪੜਾਅ ਦੇ ਟ੍ਰਾਈਲ ਨੂੰ ਖ਼ਤਮ ਕਰਨ ਦੀ ਮੰਗੀ ਇਜਾਜ਼ਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904