ਚੰਡੀਗੜ੍ਹ: ਗੁਰਦੁਆਰਿਆਂ ਦੀਆਂ ਕੰਧਾਂ ਤੋਂ ਪਾਰ ਕਮਿਊਨਿਟੀ ਰਸੋਈਆਂ ਰਾਹੀਂ ਭੋਜਨ ਪਰੋਸਣ ਦੀ ਰਵਾਇਤ ਨੂੰ ਅੱਗੇ ਤੋਰਦਿਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਨੇ ਸੋਮਵਾਰ ਨੂੰ ਬੇਸਹਾਰਾ ਲੋਕਾਂ ਨੂੰ ਭੋਜਨ ਤੇ ਪਾਣੀ ਮੁਹੱਈਆ ਕਰਵਾਉਣ ਲਈ ‘ਲੰਗਰ ਔਨ ਵ੍ਹੀਲਜ਼’ (Langar on Wheels) ਦੀ ਸ਼ੁਰੂਆਤ ਕੀਤੀ।
15 ਗੱਡੀਆਂ ਕਰਨਗੀਆਂ ਇਹ ਕੰਮ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿਨ ਵੇਲੇ ਬੰਗਲਾ ਸਾਹਿਬ ਦੇ ਗੁਰਦੁਆਰੇ ਤੋਂ 15 ਵੈਨਾਂ ਰਵਾਨਾ ਹੋਣਗੀਆਂ। ਸ਼ਹਿਰ ਦੀਆਂ ਕਈ ਥਾਂਵਾਂ 'ਤੇ ਲੋਕਾਂ ਨੂੰ ਭੋਜਨ ਵੰਡਿਆ (Food for the Needy) ਜਾਵੇਗਾ। ਇਹ ਪਹਿਲ ਦਿੱਲੀ ਦੇ ਹਰ ਕੋਨੇ ਵਿੱਚ ਗਰੀਬ ਲੋਕਾਂ ਤੱਕ ਪਹੁੰਚਣ ਲਈ ਕੀਤੀ ਗਈ ਹੈ।
ਸਿਰਸਾ ਨੇ ਅੱਗੇ ਕਿਹਾ ਕਿ ਜੇਕਰ ਲੋਕਾਂ ਨੂੰ ਸਹੀ ਭੋਜਨ ਮੁਹੱਈਆ ਨਾ ਕੀਤਾ ਗਿਆ ਤਾਂ ਉਹ ਪ੍ਰੇਸ਼ਾਨ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਵਾਅਦਾ ਲੌਕਡਾਊਨ (Lockdown) ਦੌਰਾਨ ਕਈ ਐਨਜੀਓਜ਼ ਤੇ ਸੰਸਥਾਵਾਂ ਨੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਕੀਤਾ ਸੀ। ਇਸ ਤੋਂ ਬਾਅਦ ਸੇਵਾਵਾਂ ਵਾਪਸ ਲੈ ਲਈਆਂ ਸੀ। ਕਮੇਟੀ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਪਹਿਲ ਇੱਕ ਮਹੀਨੇ ਲਈ ਕੀਤੀ ਗਈ ਹੈ। ਲੋੜ ਪੈਣ 'ਤੇ ਇਸ ਨੂੰ ਵੀ ਵਧਾਇਆ ਜਾ ਸਕਦਾ ਹੈ।
ਕਮੇਟੀ ਨੇ ਕਿਹਾ ਕਿ ਭੋਜਨ ਦੀ ਮੰਗ ਦਾ ਪਤਾ ਲਾਉਣ ਲਈ ਉਹ ਸਿੱਖ ਨੇਤਾਵਾਂ, ਸਰਕਾਰੀ ਅਧਿਕਾਰੀਆਂ ਤੇ ਸਬੰਧਤ ਖੇਤਰਾਂ ਦੀਆਂ ਵਸਨੀਕ ਭਲਾਈ ਸੰਸਥਾਵਾਂ ਨਾਲ ਸੰਪਰਕ ਵਿੱਚ ਰਹੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਮੰਗ ਵਧਦੀ ਹੈ ਤਾਂ ਹੋਰ ਭੋਜਨ ਕਿਸੇ ਵੀ ਥਾਂ ‘ਤੇ ਪਹੁੰਚਾਇਆ ਜਾਵੇਗਾ। ਲੋੜਵੰਦ ਵਿਅਕਤੀਆਂ ਲਈ ਖਾਣ-ਪੀਣ ਤੇ ਪਾਣੀ ਦੇ ਪ੍ਰਬੰਧਾਂ ਨੂੰ ਉਜਾਗਰ ਕਰਨ ਵਾਲੇ ਬੈਨਰਾਂ ਵਾਲੀਆਂ ਵੈਨ ਵੀ ਵੱਖ-ਵੱਖ ਥਾਂਵਾਂ ਜਿਵੇਂ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ 'ਤੇ ਲਾਈਆਂ ਜਾਣਗੀਆਂ। ਲੋੜਵੰਦਾਂ ਨੂੰ ਸਮਾਜਿਕ ਦੂਰੀਆਂ ਨਾਲ ਢੁਕਵੀਂ ਥਾਂ 'ਤੇ ਲੰਗਰ ਵਰਤਾਏ ਜਾਣਗੇ।
ਕਮੇਟੀ ਦੇ ਜਨਰਲ ਸੱਕਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ‘ਲੰਗਰ ਔਨ ਵ੍ਹੀਲਜ਼’ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਬਹੁਤੇ ਗਰੀਬ ਲੋਕਾਂ ਲਈ ਨੇੜੇ ਦੇ ਗੁਰਦੁਆਰੇ ਨੂੰ ਲੱਭਣਾ ‘ਅਵਚਨਕਾਰੀ’ ਸੀ। ਹੁਣ, ਅਸੀਂ ਫੈਸਲਾ ਕੀਤਾ ਹੈ ਕਿ ਜਿੱਥੇ ਲੋਕ ਹਨ, ਉੱਥੇ ਲੰਗਰ ਪਹੁੰਚਾਇਆ ਜਾਵੇ।" ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਲਈ ਰਾਸ਼ਟਰੀ ਰਾਜਧਾਨੀ ਖੇਤਰ ਦੇ ਲਗਪਗ 10 ਸਥਾਨਾਂ 'ਤੇ ਸਾਮਾਨ ਕਮਿਊਨਿਟੀ ਰਸੋਈ ਦੀ ਸ਼ੁਰੂਆਤ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904