ਚੰਡੀਗੜ੍ਹ: ਲਸ਼ਕਰ--ਤੋਇਬਾ ਨੇ ਰੇਲਵੇ ਸਟੇਸ਼ਨ ਤੇ ਹੋਰ ਸਥਾਨ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਲਸ਼ਕਰ--ਤੋਇਬਾ ਦੇ ਨਾਂ ’ਤੇ ਖਤ ਭੇਜ ਕੇ ਧਮਕੀ ਦਿੱਤੀ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ। ਇਸ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੈ ਗਈਆਂ ਹਨ।


ਦਰਅਸਲ ਡੀਆਰਐਮ ਅੰਬਾਲਾ ਨੂੰ ਲਸ਼ਕਰ--ਤੋਇਬਾ ਦੇ ਨਾਂ ’ਤੇ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ 26 ਨਵੰਬਰ ਤੇ 6 ਦਸੰਬਰ ਨੂੰ ਬੰਬ ਧਮਾਕੇ ਕੀਤੇ ਜਾਣਗੇ। ਪੱਤਰ ਵਿੱਚ ਰੇਲਵੇ ਸਟੇਸ਼ਨ ਤੇ ਹੋਰ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ, ਸਹਾਰਨਪੁਰ ਸਮੇਤ ਕਈ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ।


ਇਸ ਦੇ ਨਾਲ ਰਿਵਾੜੀ, ਹਿਸਾਰ ਤੇ ਸਿਰਸਾ ਵਿਚ ਰੇਲਵੇ ਪੁਲ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। 6 ਦਸੰਬਰ ਨੂੰ ਅੰਬਾਲਾ ਦੇ ਪ੍ਰਮੁੱਖ ਮੰਦਰਾਂ, ਗੁਰਦੁਆਰਿਆਂ, ਹਿਮਾਚਲ ਦੇ ਕਈ ਮੰਦਰਾਂ, ਗੁਰਦੁਆਰਿਆਂ ਤੇ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ।


ਡੀਆਰਐਮ ਨੂੰ ਭੇਜੇ ਗਏ ਇਸ ਧਮਕੀ ਪੱਤਰ ਦੇ ਆਧਾਰ ’ਤੇ ਰੇਲਵੇ ਸੁਰੱਖਿਆ ਬਲ ਦੇ ਯਾਤਰੀ ਸੁਰੱਖਿਆ ਇੰਸਪੈਕਟਰ ਸ਼ਾਮ ਸੁੰਦਰ ਨੇ ਥਾਣਾ ਪੜਾਓ ਵਿੱਚ ਅਤਿਵਾਦੀ ਸੰਗਠਨ ‘ਲਸ਼ਕਰ--ਤੋਇਬਾ’ (ਜੰਮੂ-ਕਸ਼ਮੀਰ) ਦੇ ਉਮੀਮ ਸ਼ੇਖ਼ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਇਹ ਪੱਤਰ 29 ਅਕਤੂਬਰ ਨੂੰ ਮਿਲਿਆ ਸੀ ਪਰ ਮਾਮਲਾ ਹੁਣ ਦਰਜ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Farmers Protest: ਕਿਸਾਨ ਅੰਦਲੋਨ ਨਾਲ ਜੁੜੇ ਦੋ ਮਾਮਲਿਆਂ ਦੀ ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਸੁਣਵਾਈ, ਪੁਲਿਸ ਖਿਲਾਫ ਕਾਰਵਾਈ ਦੀ ਪਟੀਸ਼ਨ ਰੱਦ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904