ਰਾਂਚੀ: ਮੌਨਸੂਨ ਦੇਸ਼ ਦੇ ਕਈ ਸੂਬਿਆਂ ਦੇ ਨਾਲ-ਨਾਲ ਝਾਰਖੰਡ ਵਿੱਚ ਵੀ ਐਕਟਿਵ ਹੈ। ਸੂਬੇ ਵਿੱਚ ਭਾਰੀ ਬਾਰਸ਼ ਕਾਰਨ ਲਾਤੇਹਾਰ ਜ਼ਿਲ੍ਹੇ ਦੀਆਂ ਨਦੀਆਂ ਦਾ ਪਾਣੀ ਸੜਕਾਂ 'ਤੇ ਵੱਗ ਰਿਹਾ ਹੈ। ਅਜਿਹੇ 'ਚ ਹਾਲਾਤ ਹੜ੍ਹਾਂ ਵਰਗੇ ਹਨ। ਇਸੇ ਦੌਰਾਨ ਲਾਤੇਹਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਟਰੈਕਟਰ ਨਦੀ ਦੇ ਪਾਣੀ ਵਿੱਚ ਵਹਿੰਦਾ ਦਿਖਾਈ ਦੇ ਰਿਹਾ ਹੈ।
ਦਰਅਸਲ, ਟਰੈਕਟਰ ਵਿੱਚ ਕੁਝ ਲੋਕ ਇੱਕ ਮੋਟਰਸਾਈਕਲ ਨਾਲ ਸਵਾਰ ਸੀ। ਹੜ੍ਹ ਦੇ ਵਿਚਕਾਰ ਟਰੈਕਟਰ ਨਦੀ ਦੇ ਕੋਲ ਪਹੁੰਚਿਆ ਤੇ ਨਦੀ ਦੇ ਤੇਜ਼ ਵਹਾਅ ਵਿੱਚ ਵਹਿਣ ਲੱਗਿਆ। ਟਰੈਕਟਰ 'ਤੇ ਸਵਾਰ ਲੋਕ ਆਪਣੀ ਜਾਨ ਬਚਾ ਕੇ ਕਿਸੇ ਤਰ੍ਹਾਂ ਨਦੀ 'ਚੋਂ ਬਾਹਰ ਨਿਕਲੇ ਜਦਕਿ ਟਰੈਕਟਰ ਨਦੀ 'ਚ ਫਸਿਆ ਰਿਹਾ।
ਉਸੇ ਸਮੇਂ ਆਸ ਪਾਸ ਦੇ ਪਿੰਡ ਵਾਸੀਆਂ ਨੇ ਵੀ ਦਰਿਆ ਵਿੱਚ ਫਸੇ ਟਰੈਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਸਮੇਂ ਇਹ ਦ੍ਰਿਸ਼ ਸਾਹਮਣੇ ਆਇਆ, ਉਸ ਵਕਤ ਸਥਾਨਕ ਲੋਕਾਂ ਦੇ ਸਾਹ ਵੀ ਅਟਕ ਗਏ ਸੀ।
ਡਰਾਈਵਰ ਨੇ ਇਹ ਗਲਤੀ ਕੀਤੀ
ਟਰੈਕਟਰ ਚਲਾ ਰਹੇ ਵਿਅਕਤੀ ਦੀ ਅਣਦੇਖੀ ਕਾਰਨ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ। ਜਦੋਂ ਟਰੈਕਟਰ ਚਾਲਕ ਨੇ ਪਾਣੀ ਦਾ ਵਹਾਅ ਤੇਜ਼ੀ ਨਾਲ ਵੇਖਿਆ ਤਾਂ ਵੀ ਉਹ ਸਥਿਤੀ ਨੂੰ ਨਹੀਂ ਸਮਝਿਆ ਤੇ ਟਰੈਕਟਰ ਨੂੰ ਅੱਗੇ ਲਿਜਾਣਾ ਸਹੀ ਸਮਝਿਆ। ਉਹ ਆਪਣੇ ਪਾਸਿਓਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਟਰੈਕਟਰ ਨਦੀ ਦੇ ਪਾਣੀ ਵਿੱਚ ਫਸ ਗਿਆ।
ਇਹ ਵੀ ਪੜ੍ਹੋ: Gold Price Today, 19 July 2021: ਸੋਨਾ ਖਰੀਦਣ ਦਾ ਸੁਨਹਿਰੀ ਮੌਕਾ, 8100 ਰੁਪਏ ਸਸਤਾ ਮਿਲ ਰਿਹਾ ਸੋਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904