ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ ਦਿਨ ਬ ਦਿਨ ਵਧ ਰਹੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਚੀਨ ਤੋਂ ਵੀ ਵਧ ਗਏ ਹਨ। ਪਿਛਲੇ 24 ਘੰਟਿਆਂ 'ਚ 103 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਦੇਸ਼ 'ਚ ਮੌਤਾਂ ਦਾ ਕੁੱਲ ਅੰਕੜਾ 2,742 ਹੋ ਚੁੱਕਾ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤਕ 85,940 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਨੂੰ ਮਾਤ ਪਾਉਣ ਵਾਲਿਆਂ ਦੀ ਸੰਖਿਆਂ 30,153 ਹੋ ਗਈ ਹੈ।
ਵੱਖ-ਵੱਖ ਸੂਬਿਆਂ ਦੇ ਅੰਕੜੇ:
ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 1,068 ਮੌਤਾਂ, ਗੁਜਰਾਤ 'ਚ 606, ਮੱਧ ਪ੍ਰਦੇਸ਼ 'ਚ 239, ਪੱਛਮੀ ਬੰਗਾਲ 'ਚ 225, ਰਾਜਸਥਾਨ 'ਚ 125, ਦਿੱਲੀ 'ਚ 123, ਉੱਤਰ ਪ੍ਰਦੇਸ਼ 'ਚ 95, ਆਂਧਰਾ ਪ੍ਰਦੇਸ਼ 'ਚ 48, ਤਾਮਿਲਨਾਡੂ 'ਚ 71, ਤੇਲੰਗਾਨਾ 'ਚ 34, ਕਰਨਾਟਕ 'ਚ 36, ਪੰਜਾਬ 'ਚ 32, ਜੰਮੂ ਕਸ਼ਮੀਰ 'ਚ 11, ਹਰਿਆਣਾ 'ਚ 11, ਬਿਹਾਰ 'ਚ ਸੱਤ, ਕੇਰਲ 'ਚ ਚਾਰ, ਝਾਰਖੰਡ 'ਚ ਤਿੰਨ, ਓੜੀਸਾ 'ਚ 03, ਚੰਡੀਗੜ੍ਹ 'ਚ 03, ਹਿਮਾਚਲ ਪ੍ਰਦੇਸ਼ 'ਚ 03, ਅਸਮ 'ਚ 02 ਤੇ ਮੇਘਾਲਿਆ 'ਚ ਇਕ ਮੌਤ ਹੋਈ ਹੈ।
ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੌਰਾਨ ਹੀ 17 ਮਈ ਨੂੰ ਲੌਕਡਾਊਨ-3 ਖ਼ਤਮ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ 18 ਮਈ ਤੋਂ ਲੌਕਡਾਊਨ-4 ਸ਼ੁਰੂ ਹੋ ਜਾਵੇਗਾ। ਇਹ ਵੀ ਚਰਚਾ ਹੈ ਕਿ ਇਹ ਲੌਕਡਾਊਨ ਹੌਟਸਪੌਟ ਇਲਾਕਿਆਂ 'ਚ ਹੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ: ਲੌਕਡਾਊਨ ਮਗਰੋਂ ਬਦਲੇਗਾ ਪਾਇਲਟਾਂ ਦਾ ਪਹਿਰਾਵਾ, ਯਾਤਰੀ ਲਿਜਾ ਸਕਣਗੇ ਸੈਨੇਟਾਇਜ਼ਰ
ਲੌਕਡਾਊਨ-4 'ਚ ਕੀ ਕੁਝ ਰਿਆਇਤਾਂ ਹੋਣਗੀਆਂ ਤੇ ਕਿੱਥੇ-ਕਿੱਥੇ ਲਾਗੂ ਹੋਵੇਗਾ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਨਿਰਧਾਰਤ ਹੋਵੇਗਾ। ਪਰ ਇਹ ਸਮਾਂ ਸਵਾਧਾਨੀ ਵਰਤਣ ਦਾ ਹੈ ਤੇ ਹਰ ਨਾਗਰਿਕ ਨੂੰ ਆਪਣੇ ਪੱਧਰ 'ਤੇ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੋਰੋਨਾ ਦੇ ਪਾਸਾਰ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ