ਸੌਂ ਰਹੇ ਬੱਚੇ ਨਾਲ ਸੂਟਕੇਸ ਖਿੱਚਣ ਦੇ ਮਾਮਲੇ ‘ਚ ਪੰਜਾਬ ਤੇ ਯੂਪੀ ਸਰਕਾਰ ਨੂੰ NHRC ਦਾ ਨੋਟਿਸ

ਏਬੀਪੀ ਸਾਂਝਾ   |  16 May 2020 08:46 AM (IST)

ਇਸ ਮਾਮਲੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਨਵੀਂ ਦਿੱਲੀ: ਲੌਕਡਾਊਨ ਦੌਰਾਨ ਆਗਰਾ ਹਾਈਵੇਅ 'ਤੇ ਇਕ ਪ੍ਰਵਾਸੀ ਮਜਬੂਰੀ 'ਚ ਔਰਤ ਸੁੱਤੇ ਹੋਏ ਬੱਚੇ ਨੂੰ ਬਰੀਫਕੇਸ ‘ਤੇ ਘਸੀਟਦੀ ਹੋਈ ਤਸਵੀਰ ਸਾਹਮਣੇ ਆਈ। ਹੁਣ ਇਸ ਮਾਮਲੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਥਿਤੀ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਲੌਕਡਾਊਨ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਸੁਹਿਰਦ ਯਤਨ ਕਰ ਰਹੀਆਂ ਹਨ। ਉਸ ਨੇ ਅੱਗੇ ਕਿਹਾ,
ਪਰ ਹੈਰਾਨੀ ਦੀ ਗੱਲ ਹੈ ਕਿ ਬੱਚੇ ਅਤੇ ਉਸ ਦੇ ਪਰਿਵਾਰ ਦਾ ਦੁੱਖ ਅਤੇ ਪੀੜਾ ਸਥਾਨਕ ਅਧਿਕਾਰੀਆਂ ਨੂੰ ਛੱਡ ਕੇ ਰਸਤੇ ਵਿੱਚ ਕਈਆਂ ਨੇ ਮਹਿਸੂਸ ਕੀਤਾ।-
ਕਮਿਸ਼ਨ ਨੇ ਅੱਗੇ ਕਿਹਾ
ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਦੂਜੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਘਟਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਰਗੀ ਹੈ ਅਤੇ ਇਸ ਲਈ ਐਨਐਚਆਰਸੀ ਦੇ ਦਖਲ ਦੀ ਲੋੜ ਹੈ।- ਕਮਿਸ਼ਨ
Coronavirus: ਭਾਰਤ ਨੂੰ ਵੈਂਟੀਲੇਟਰ ਦਾਨ ਕਰੇਗਾ ਅਮਰੀਕਾ, ਡੋਨਲਡ ਟਰੰਪ ਨੇ ਕਿਹਾ- ਅਸੀਂ ਇੰਡੀਆ ਦੇ ਨਾਲ ਖੜ੍ਹੇ ਹਾਂ ਐਨਐਚਆਰਸੀ ਨੇ ਕਿਹਾ ਕਿ ਉਸ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਅਤੇ ਆਗਰਾ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਚਾਰ ਹਫ਼ਤਿਆਂ ਦੇ ਅੰਦਰ ਵਿਸਥਾਰਤ ਰਿਪੋਰਟ ਮੰਗਣ ਲਈ ਨੋਟਿਸ ਜਾਰੀ ਕੀਤਾ ਹੈ। Coronavirus: ਦੁਨੀਆ ਭਰ ‘ਚ 24 ਘੰਟਿਆਂ ‘ਚ 99 ਹਜ਼ਾਰ ਨਵੇਂ ਕੇਸ, 5 ਹਜ਼ਾਰ ਮੌਤਾਂ, 46 ਲੱਖ ਪਹੁੰਚੀ ਮਰੀਜ਼ਾਂ ਦੀ ਗਿਣਤੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
© Copyright@2025.ABP Network Private Limited. All rights reserved.