ਚੰਡੀਗੜ੍ਹ: ਸੈਕਟਰ 45 ‘ਚ ਇੱਕ ਵਾਰ ਫੇਰ ਦਿਨ ਦਿਹਾੜੇ ਗੋਲੀਆਂ ਚੱਲੀਆਂ। ਬਦਮਾਸ਼ਾਂ ਨੇ ਇੱਕ ਕੇਬਲ ਆਪ੍ਰੇਟਰ ਦਾ ਕਤਲ ਕਰ ਦਿੱਤਾ। ਕੇਬਲ ਆਪ੍ਰੇਟਰ ਸੋਨੂੰ ਸ਼ਾਹ ਨੇ ਆਪਣੇ ਦੋ ਸਾਥੀਆਂ ਰੂਮੀ ਤੇ ਜੋਗਿੰਦਰ ਨਾਲ ਦਫਤਰ ‘ਚ ਬੈਠਾ ਸੀ ਕਿ ਇੰਨੇ ‘ਚ ਤਿੰਨ ਅਣਪਛਾਤੇ ਲੋਕਾਂ ਨੇ ਦਫਤਰ ‘ਚ ਵੜ੍ਹ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਘਟਨਾ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।



ਗੋਲ਼ੀਆਂ ਦੀ ਆਵਾਜ਼ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਤੇ ਲੋਕ ਇੱਕਠੇ ਹੋ ਗਏ। ਇਸ ਤੋਂ ਪਹਿਲਾਂ ਕਿ ਲੋਕ ਹਮਲਾਵਰਾਂ ਨੂੰ ਫੜ੍ਹ ਸਕਦੇ, ਤਿੰਨੇ ਹਮਲਾਵਰ ਭੱਜਣ ‘ਚ ਕਾਮਯਾਬ ਰਹੇ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਕਰੀਬ 25-30 ਰੌਂਦ ਫਾਇਰ ਕੀਤੇ। ਪੁਲਿਸ ਨੂੰ ਮੌਕੇ ਤੋਂ ਅੱਠ ਗੋਲੀਆਂ ਦੇ ਖੋਲ ਬਰਾਮਦ ਹੋਏ। ਕੇਬਰ ਆਪ੍ਰੇਟਰ ਦਾ ਦਫਤਰ ਖੂਨ ਨਾਲ ਹੀ ਭਰ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੋਨਮ ਦੇ ਸਾਥੀਆਂ ਰੋਮੀ ਤੇ ਜੋਗਿੰਦਰ ਹਸਪਤਾਲ ‘ਚ ਦਾਖ਼ਲ ਹਨ, ਜਿਨ੍ਹਾਂ ਦਾ ਇਲਾਜ਼ ਚਲ ਰਿਹਾ ਹੈ।



ਸੋਨੂੰ ਸ਼ਾਹ ਦੇ ਪਿਤਾ ਜੀਤਨ ਰਾਮ ਨੇ ਘਟਨਾ ਬਾਰੇ ਦੱਸਿਆ ਕਿ ਉਨ੍ਹਾਂ ਦਾ ਦਫਤਰ ਕੁਝ ਦੂਰੀ ‘ਤੇ ਸੀ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਪਟਾਕੇ ਚੱਲ ਰਹੇ ਹਨ। ਜੀਤਨ ਨੇ ਕਿਹਾ ਕਿ ਜਦੋਂ ਲੋਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਤਾਂ ਸੋਨੂੰ ਨੂੰ ਗੋਲੀ ਮਾਰਨ ਵਾਲੇ ਭੱਗ ਗਏ। ਦੱਸ ਦਈਏ ਕਿ ਸੋਨੂੰ ਸ਼ਾਹ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਲਈ ਪੁਲਿਸ ਨੂੰ ਇਸ ‘ਚ ਗੈਂਗਵਾਰ ਦਾ ਸ਼ੱਕ ਹੈ।