ਨਵੀਂ ਦਿੱਲੀ: ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਜਨਤਾ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਅੱਜ ਤੋਂ ਰਾਜਧਾਨੀ ‘ਚ ਦਿੱਲੀ ਸਰਕਾਰ 23.90 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵਿਕੇਗਾ। ਇਸ ਦੇ ਲਈ ਨਿਯਮ ਵੀ ਤੈਅ ਕੀਤੇ ਗਏ ਹਨ, ਜਿਸ ‘ਚ ਇੱਕ ਵਿਅਕਤੀ ਨੂੰ ਪੰਜ ਕਿੱਲੋ ਹੀ ਪਿਆਜ਼ ਮਿਲੇਗਾ। ਇਸ ਲਈ ਕੋਈ ਪਛਾਣ ਪੱਤਰ ਵਿਖਾਉਣ ਦੀ ਲੋੜ ਨਹੀਂ।
ਦਿੱਲੀ ਸਰਕਾਰ ਰਾਸ਼ਨ ਦੀਆਂ 400 ਦੁਕਾਨਾਂ ‘ਚ ਪਿਆਜ਼ ਰੱਖੇਗੀ। ਇਸ ਦੇ ਨਾਲ ਹੀ ਲੋਕਾਂ ਦੇ ਲਈ 70 ਵੈਨਾਂ ਦੀ ਵੀ ਵਿਵਸਥਾ ਕੀਤੀ ਗਈ ਹੈ ਜਿਸ ਰਾਹੀਂ ਸਰਕਾਰ ਪਿਆਜ਼ ਵੇਚੇਗੀ। ਜਦੋਂ ਤਕ ਪਿਆਜ਼ ਦੀਆਂ ਕੀਮਤਾਂ ਠੀਕ ਨਹੀਂ ਹੋ ਜਾਂਦੀਆਂ, ਉਦੋਂ ਤਕ ਕੇਜਰੀਵਾਲ ਸਰਕਾਰ ਸਸਤੇ ਪਿਆਜ਼ ਵੇਚੇਗੀ।
ਕੇਂਦਰ ਸਰਕਾਰ ਤੋਂ ਦਿੱਲੀ ਨੂੰ ਪਿਆਜ਼ 15.60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਵੇਚਣ ਵਾਲੇ ਦਾ ਕਮਿਸ਼ਨ ਚਾਰ ਰੁਪਏ ਤੋਂ ਬਾਅਦ ਦਿੱਲੀ ਸਰਕਾਰ ਨੂੰ ਪਿਆਜ਼ 19.60 ਰੁਪਏ ਪ੍ਰਤੀ ਕਿੱਲੋ ‘ਚ ਪੈ ਰਿਹਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਪਿਆਜ਼ ਦੀ ਕਾਲਾਬਾਜ਼ਾਰੀ ‘ਤੇ ਵੀ ਕਾਰਵਾਈ ਕਰ ਰਹੀ ਹੈ।
ਦਿੱਲੀ ‘ਚ ਅੱਜ ਤੋਂ ਮਿਲੇਗਾ ਸਸਤਾ ਪਿਆਜ਼, ਕੇਜਰੀਵਾਲ ਸਰਕਾਰ ਵੱਲੋਂ 70 ਗੱਡੀਆਂ ਦਾ ਪ੍ਰਬੰਧ
ਏਬੀਪੀ ਸਾਂਝਾ
Updated at:
28 Sep 2019 01:02 PM (IST)
ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਜਨਤਾ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਅੱਜ ਤੋਂ ਰਾਜਧਾਨੀ ‘ਚ ਦਿੱਲੀ ਸਰਕਾਰ 23.90 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵਿਕੇਗਾ।
- - - - - - - - - Advertisement - - - - - - - - -